ਪਿਹਿਤ
pihita/pihita

Definition

ਸੰ. ਵਿ- ਢਕਿਆ ਹੋਇਆ. ਛਿਪਿਆ ਹੋਇਆ। ੨. ਸੰਗ੍ਯਾ- ਕਾਵ੍ਯ ਦਾ ਇੱਕ ਅਰਥਾਲੰਕਾਰ. ਕਿਸੇ ਦੇ ਮਨ ਦੀ ਗੁਪਤ ਗੱਲ ਅਥਵਾ ਕਿਸੇ ਦੇ ਗੁਪਤ ਕਰਮ ਨੂੰ ਮੁਖ ਤੋਂ ਕੁਝ ਨਾ ਆਖਕੇ, ਕਿਸੇ ਹਰਕਤ ਨਾਲ ਜਾਹਰ ਕਰਨਾ "ਪਿਹਿਤ" ਅਲੰਕਾਰ ਹੈ.#ਪਰ ਕੇ ਮਨ ਕੀ ਜਾਨ ਗਤਿ ਤਾਂਕੋ ਦੇਤ ਜਨਾਯ,#ਕਛੂ ਕ੍ਰਿਯਾ ਕਰ ਕਹਿਤ ਹੈਂ ਪਿਹਿਤ ਤਾਹਿਂ ਕਵਿਰਾਯ.#(ਸ਼ਿਵਰਾਜ ਭੂਸਣ)#ਉਦਾਹਰਣ-#ਪਿਖ ਮਸੰਦ ਬੈਠੇ ਸਭਾ ਕਲਗੀਧਰ ਹਸਦੀਨ,#ਅਰੁ ਤਿਨ ਓਰ ਨਿਹਾਰ ਧਨ ਖੀਸੇ ਡਾਰਨਕੀਨ.#ਮਸੰਦਾਂ ਦਾ ਗੁਪਤ ਕਰਮ ਦਸ਼ਮੇਸ਼ ਨੇ ਕ੍ਰਿਯਾ ਦ੍ਵਾਰਾ ਪ੍ਰਗਟ ਕੀਤਾ.#ਜੋਗਾ ਸਿੰਘ ਨੇ ਆਇ ਜਬ ਚਰਬੰਦਨਾ ਕੀਨ,#ਹਸ ਕਲਗੀਧਰ ਨੇ ਤੁਰਤ ਆਸਾ ਨਿਜ ਕਰ ਲੀਨ.#ਹੁਸ਼ਿਆਰਪੁਰ ਵਿੱਚ ਕਲਗੀਧਰ ਨੇ ਚੋਬਦਾਰ ਦਾ ਰੂਪ ਧਾਰਕੇ ਭਾਈ ਜੋਗਾ ਸਿੰਘ ਨੂੰ ਇੱਕ ਵੇਸ਼੍ਯਾ ਦੇ ਘਰ ਪ੍ਰਵੇਸ਼ ਹੋਣੋ ਬਚਾਇਆ ਸੀ.
Source: Mahankosh