Definition
ਅਹੀਰਾਂ (ਗਵਾਲਿਆਂ) ਦਾ ਪਿੰਡ. ਅਹੀਰ ਵਰਖਾ ਰੁੱਤ ਵਿੱਚ ਪਸ਼ੂ ਚਾਰਨ ਲਈ ਜਿੱਥੇ ਜਾਂਦੇ ਹਨ, ਉੱਥੇ ਥੋੜੇ ਸਮੇਂ ਲਈ ਫੂਸ ਪੱਤੇ ਦੇ ਘਰ ਬਣਾਕੇ ਆਬਾਦੀ ਕਰ ਲੈਂਦੇ ਹਨ। ੨. ਭਾਵ- ਜਗਤ. ਸੰਸਾਰ। ੩. ਭਾਈ ਗੁਰਦਾਸ ਜੀ ਨੇ ਉੱਪਰਲੇ ਦ੍ਰਿਸ੍ਟਾਂਤ ਤੋਂ ਮਮਤਾ ਰਹਿਤ ਵਿਹੰਗਮਵ੍ਰਿੱਤਿ ਵਾਲੇ ਗੁਰਮੁਖਾਂ ਦਾ ਸਮਾਜ ਅਹੀਰਾਂ ਦਾ ਪਿੰਡ ਲਿਖਿਆ ਹੈ. "ਸਤਿਗੁਰ ਸਾਂਗ ਵਰੱਤਦਾ ਪਿੰਡ ਵਸਾਇਆ ਫੇਰ ਅਹੀਰਾਂ." (ਵਾਰ ੨੬)
Source: Mahankosh