ਪੁਆਤ
puaata/puāta

Definition

ਦੇਖੋ, ਪੁਆਧ। ੨. ਇੱਕ ਪਿੰਡ, ਜੋ ਜਿਲਾ ਲੁਦਿਆਨਾ, ਤਸੀਲ ਸਮਰਾਲਾ, ਥਾਣਾ ਮਾਛੀਵਾੜਾ ਵਿੱਚ ਰੋਪੜ ਵਾਲੀ ਨਹਿਰ ਦੇ ਉੱਤਰੀ ਕੰਢੇ, ਰੇਲਵੇ ਸਟੇਸ਼ਨ ਦੁਰਾਹੇ ਤੋਂ ਪੰਦਰਾਂ ਕੁ ਮੀਲ ਹੈ. ਚਮਕੌਰ ਵੱਲੋਂ ਆਉਂਦੇ ਦਸ਼ਮੇਸ਼ ਜੀ ਨੇ ਇੱਥੇ ਚਰਨ ਪਾਏ ਹਨ, ਪਰ ਗੁਰਦ੍ਵਾਰਾ ਕਿਸੇ ਪ੍ਰੇਮੀ ਨੇ ਨਹੀਂ ਬਣਾਇਆ. ਪੁਆਤ ਵਿੱਚ ਮੁਸਲਮਾਨ ਰੰਘੜ ਵਸਦੇ ਹਨ, ਕੁਝ ਸੈਣੀ ਹਨ.
Source: Mahankosh