Definition
ਪਤਿ ਮਰਨ ਪੁਰ ਇਸਤ੍ਰੀ ਦਾ, ਅਤੇ ਇਸਤ੍ਰੀ ਮਰਨ ਪੁਰ ਪਤਿ ਦਾ ਦੂਜੀ ਵਾਰ ਵਿਆਹ. ਹਿੰਦੂਮਤ ਦੇ ਧਰਮਸ਼ਾਸਤ੍ਰਾਂ ਵਿੱਚ ਵਿਧਵਾ ਵਿਵਾਹ ਦੀ ਆਗ੍ਯਾ ਅਤੇ ਨਿਸੇਧ ਦੇ ਵਾਕ ਦੇਖੇ ਜਾਂਦੇ ਹਨ.¹ ਅਰ ਬਹੁਤ ਜਾਤਾਂ ਵਿਧਵਾਵਿਵਾਹ ਦੇ ਵਿਰੁੱਧ ਹਨ. ਸਿੱਖ ਧਰਮ ਵਿੱਚ ਪੁਨਰਵਿਵਾਹ ਦੀ ਪੂਰੀ ਆਗ੍ਯਾ ਹੈ. ਦੇਖੋ, ਅਪਰਸੰਯੋਗ.
Source: Mahankosh