ਪੁਨਰੁਕਤ ਵਦਾਭਾਸ
punarukat vathaabhaasa/punarukat vadhābhāsa

Definition

ਪੁਨਰੁਕ੍ਤਿ- ਵਤ ਆਭਾਸ. (ਪਦਾਂ ਵਿੱਚ ਪੁਨਰੁਕ੍ਤਿ ਦੀ ਝਲਕ). ਇਹ ਸ਼ਬਦਾਲੰਕਾਰ ਹੈ. ਇਸ ਦਾ ਲੱਛਣ ਹੈ ਕਿ ਵਾਕ ਵਿੱਚ ਪੁਨਰੁਕ੍ਤਿ ਭਾਸੇ, ਪਰ ਵਾਸਤਵ ਵਿੱਚ ਪੁਨਰਕ੍ਤਿ ਨਾ ਹੋਵੇ.#ਭਾਸਤ ਹੈ ਪੁਨਰੁਕ੍ਤਿ ਸੋ. ਨਹਿ ਨਿਦਾਨ ਪੁਨਰੁਕ੍ਤਿ, ਵਦਾਭਾਸ ਪੁਨਰੁਕ੍ਤ ਸੋ, ਭੂਸਣ ਵਰਣਤ ਯੁਕ੍ਤਿ. (ਸ਼ਿਵਰਾਜ ਭੂਸਣ)#ਉਦਾਹਰਣ-#ਚੰਗਾ ਨਾਉ ਰਖਾਇਕੈ ਜਸੁ ਕੀਰਤਿ ਜਗਿ ਲੇਇ.#(ਜਪੁ)#ਇਸ ਥਾਂ ਕੀਰਤਿ ਦਾ ਅਰਥ ਚਰਚਾ ਅਰ ਸ਼ੁਹਰਤ ਹੈ, ਇਸ ਲਈ ਪੁਨਰੁਕ੍ਤਿ ਨਹੀਂ.#ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ.#(ਅਨੰਦੁ)#ਇਸ ਤੁਕ ਵਿੱਚ ਸੰਸਾਰ ਪਦ ਕ੍ਸ਼੍‍ਣਭੰਗੁਰ ਬੋਧਕ ਹੈ, ਅਰਥਾਤ ਨਾਪਾਇਦਾਰ ਅਰਥ ਰਖਦਾ ਹੈ. ਵਿਸ਼੍ਵ ਸ਼ਬਦ ਦਾ ਅਰਥ ਤਮਾਮ ਭੀ ਹੈ.#ਖਟੁਕਰਮ ਕੁਲ ਸੰਜੁਕਤੁ ਹੈ ਹਰਿਭਗਤਿ ਹਿਰਦੈ ਨਾਹਿ,#ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ.#(ਕੇਦਾ ਰਵਿਦਾਸ)#ਇੱਥੇ ਸਮਾਨ ਪਦ ਦਾ ਅਰਥ ਹੈ ਸ- ਉਸ ਨੂੰ, ਮਾਨ ਜਾਣੋ.#ਜਲਜ ਕਮਲ ਕਰ ਸੋਭਿਤ ਤਾਲ.#ਇਸ ਤੁਕ ਵਿੱਚ ਕਮਲ ਦਾ ਅਰਥ ਜਲ ਹੈ, ਇਸ ਲਈ ਪੁਨਰੁਕ੍ਤਿ ਨਹੀਂ, ਪਰ ਉੱਪਰ ਲਿਖੇ ਸਭ ਵਾਕਾਂ ਵਿੱਚ ਪੁਨਰੁਕ੍ਤਿ ਦੀ ਝਲਕ ਭਾਸਦੀ ਹੈ.
Source: Mahankosh