ਪੁਨਹਾ
punahaa/punahā

Definition

ਇਸ ਛੰਦ ਦਾ ਨਾਮ "ਹਰਿਹਾਂ", "ਚਾਂਦ੍ਰਾਯਣ", "ਪਰਿਹਾਂ" ਅਤੇ "ਫੁਨਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੧. ਮਾਤ੍ਰਾ, ਪਹਿਲਾ ਵਿਸ਼੍ਰਾਮ ੧੧. ਪੁਰ, ਜਗਣਾਂਤ, ਦੂਜਾ ੧੦. ਪੁਰ ਰਗਣਾਂਤ.#ਉਦਾਹਰਣ-#ਧਾਵਉ ਦਸਾ ਅਨੇਕ, ਪ੍ਰੇਮਪ੍ਰਭੂ ਕਾਰਣੇ,#ਪੰਚ ਸਤਾਵਹਿ ਦੂਤ, ਕਵਨਬਿਧਿ ਮਾਰਣੇ? ××#(ਫੁਨਹੇ ਮਃ ੫)#ਇਸ ਛੰਦ ਦੇ ਅੰਤਿਮ ਚਰਣ ਦੇ ਆਦਿ ਹੇ! ਹਰਹਾਂ! ਹੋ! ਫਰੀਦਾ! ਬਜੀਦਾ! ਆਦਿਕ ਸੰਬੋਧਨ ਅਤੇ ਨਾਮ ਕਵਿ ਦੀ ਇੱਛਾ ਅਨੁਸਾਰ ਲਗਾਏ ਜਾ ਸਕਦੇ ਹਨ, ਅਰ ਉਹ ਮਾਤ੍ਰਾ ਦੀ ਸੰਖ੍ਯਾ ਤੋਂ ਬਾਹਰ ਹੁੰਦੇ ਹਨ.#(ਅ) ਕਈ ਕਵੀਆਂ ਨੇ ਵਿਚਕਾਰ ਜਗਣ ਦਾ ਹੋਣਾ ਜਰੂਰੀ ਨਹੀਂ ਸਮਝਿਆ, ਕੇਵਲ ਅੰਤ ਰਗਣ ਹੀ ਮੰਨਿਆ ਹੈ, ਯਥਾ-#ਆਯਸ ਅਬ ਜੌ ਹੋਇ, ਗ੍ਰੰਥ ਤਉ ਮੈ ਰਚੋਂ,#ਰਤਨ ਪ੍ਰਮੁਦ ਕਰ ਬਚਨ, ਚੀਨ ਤਾਂ ਮੇ ਗਚੋਂ,#ਭਾਖਾ ਸੁਭ ਸਭ ਕਰਹੋਂ, ਧਰਹੋਂ ਕ੍ਰਿੱਤ ਮੈ,#ਅਦਭੁਤ ਕਥਾ ਅਪਾਰ, ਸਮਝ ਕਰ ਚਿੱਤ ਮੇਂ.#(ਚੰਡੀ ੧)#ਭਾਂਡਾ ਧੋਵੈ ਕਉਣ, ਜਿ ਕੱਚਾ ਸਾਜਿਆ,#ਧਾਤੂ ਪੰਜਿ ਰਲਾਇ, ਕੂੜਾ ਪਾਜਿਆ. ××#(ਸਵਾ ਮਃ ੧)
Source: Mahankosh