Definition
ਸ਼੍ਰੀ ਗੁਰੂ ਅਰਜਨ ਦੇਵ ਦਾ ਪ੍ਰੇਮੀ ਸਿੱਖ, ਜੋ ਚੂਹੜ ਦਾ ਭਾਈ ਸੀ. ਦੇਖੋ, ਚੂਹੜ। ੨. ਪੁਰੀ ਦਾ ਬਹੁ ਵਚਨ. ਪੁਰੀਆਂ, "ਪੁਰੀਆ ਖੰਡਾ ਸਿਰਿ ਕਰੇ." (ਵਾਰ ਸਾਰ ਮਃ ੧) ੩. ਪੁੜੀਆ. ਪੁੜੀ. ਪੁਟਿਕਾ."ਧੂਰਿ ਸਕੇਲ ਕੇ ਪੁਰੀਆ ਬਾਂਧੀ ਦੇਹ." (ਸ. ਕਬੀਰ) ੪. ਜੁਲਾਹੇ ਦੀ ਨਲਕੀ. "ਛੂਟੇ ਕੂੰਡੇ ਭੀਗੈ ਪੁਰੀਆ." (ਗਉ ਕਬੀਰ) ਦੇਖੋ, ਗਜ ਨਵ। ੫. ਵਿ- ਪੂਰੀ. ਮੁਕੰਮਲ. "ਪੁਰੀਆ ਏਕ ਤਨਾਈ." (ਗਉ ਕਬੀਰ) ਦੇਖੋ, ਗਜ ਨਵ। ੬. ਸੰ. पूर्य- ਪੂਰ੍ਯ. ਭਰਣ ਯੋਗ੍ਯ. ਭਰਨੇ ਲਾਇਕ. "ਜੇ ਬੰਨਾ ਪੁਰੀਆ ਭਾਰ." (ਜਪੁ) ਮੇਦਾ ਆਦਿਕ ਸ਼ਰੀਰ ਦੇ ਅੰਗ ਜੋ ਪੂਰਨ ਕਰਨ ਯੋਗ ਹਨ, ਜੇ ਉਨ੍ਹਾਂ ਦੇ ਭਰਨ ਦਾ ਭਾਰ (ਜਿੰਮੇਵਾਰੀ) ਬੰਨ੍ਹ ਲਈਏ. ਭਾਵ- ਰੋਕ ਲਈਏ. ਦੇਖੋ, ਭੁਖਿਆ.
Source: Mahankosh