ਪੁਰੁ
puru/puru

Definition

ਦੇਖੋ, ਪੁਰ ੧੧. "ਚਾਲੀਸੀ ਪੁਰੁ ਹੋਇ." (ਵਾਰ ਮਾਝ ਮਃ ੧) ੨. ਦੇਖੋ, ਪੁਰ ੧੦. "ਤੂ ਪੁਰੁ ਸਾਗਰ ਮਾਣਕ ਹੀਰ." (ਆਸਾ ਅਃ ਮਃ ੧) ੩. ਸੰ. ਦੇਵ ਲੋਕ। ੪. ਸ਼ਰੀਰ. ਦੇਹ। ੫. ਫੁੱਲ ਦਾ ਪਰਾਗ। ੬. ਚੰਦ੍ਰਵੰਸ਼ੀ ਰਾਜਾ, ਜੋ ਸ਼ਰਮਿਸ੍ਠਾ ਦੇ ਉਦਰ ਤੋਂ ਯਯਾਤਿ ਦਾ ਪੁਤ੍ਰ ਸੀ. ਇਹ ਪਿਤਾ ਦਾ ਵਡਾ ਭਗਤ ਅਤੇ ਪ੍ਰਤਾਪੀ ਰਾਜਾ ਹੋਇਆ ਹੈ. ਇਸੇ ਦੀ ਵੰਸ਼ ਵਿੱਚ ਕੁਰੁ ਹੋਇਆ, ਜਿਸ ਤੋਂ ਕੌਰਵ ਵੰਸ਼ ਚੱਲਿਆ। ੭. ਜੇਹਲਮ ਅਤੇ ਚਨਾਬ ਦੇ ਮੱਧ ਦੇ ਇਲਾਕੇ ਦਾ ਇੱਕ ਰਾਜਾ, ਜੋ ਸਨ B. C. ੩੨੬ ਵਿੱਚ ਸਿੰਕਦਰ ਨਾਲ ਜੇਹਲਮ ਪਾਸ ਲੜਿਆ ਅਤੇ ਹਾਰ ਖਾਧੀ. ਇਸ ਨੂੰ ਯੂਨਾਨੀ ਇਤਿਹਾਸਕਾਰਾਂ ਨੇ Porus ਲਿਖਿਆ ਹੈ.
Source: Mahankosh