ਪੁਰੋਡਾਸ਼
purodaasha/purodāsha

Definition

ਸੰ. ਉਹ ਬਲਿ ਅਥਵਾ ਅੰਨ, ਜੋ ਯੱਗ ਵਿੱਚ ਦੇਵਤਾ ਨੂੰ ਪਹਿਲਾਂ ਦਿੱਤਾ ਜਾਵੇ। ੨. ਮਾਸ ਅੰਨ ਆਦਿ ਪਦਾਰਥ, ਜੋ ਹਵਨ ਕੀਤੇ ਜਾਣ।¹ ੩. ਆਦਮੀ ਦੀ ਖੋਪਰੀ ਵਿੱਚ ਪਕਾਈ ਜੌਂ ਦੇ ਆਟੇ ਦੀ ਟਿੱਕੀ, ਜੋ ਯਗ੍ਯ ਵਿੱਚ ਦੇਵਤਿਆਂ ਨੂੰ ਹਵਨ ਦ੍ਵਾਰਾ ਅਰਪਨ ਕੀਤੀ ਜਾਂਦੀ ਸੀ। ੪. ਸੋਮਰਸ.
Source: Mahankosh