Definition
ਸੰ. ਵਿ- ਪੁਰ ਨੂੰ ਜਿੱਤਣ ਵਾਲਾ। ੨. ਸੰਗ੍ਯਾ- ਦੈਤਾਂ ਦੀ ਪੁਰੀ ਨੂੰ ਜਿੱਤਣ ਵਾਲਾ ਵਿਕੁਕ੍ਸ਼ੀ ਦਾ ਪੁਤ੍ਰ ਇੱਕ ਸੂਰਜ ਵੰਸ਼ੀ ਰਾਜਾ. ਵਿਸਨੁਪੁਰਾਣ ਅਤੇ ਭਾਗਵਤ ਵਿੱਚ ਕਥਾ ਹੈ ਕਿ ਦੈਤਾਂ ਤੋਂ ਹਾਰਕੇ ਦੇਵਤੇ ਵਿਸਨੁ ਪਾਸ ਪੁੱਜੇ ਅਤੇ ਸਹਾਇਤਾ ਮੰਗੀ, ਭਗਵਾਨ ਨੇ ਆਖਿਆ ਕਿ ਮੈਂ ਪੁਰੰਜਯ ਦੇ ਸ਼ਰੀਰ ਵਿੱਚ ਪ੍ਰਵੇਸ਼ ਹੋਕੇ ਦੈਤਾਂ ਨੂੰ ਮਾਰਾਂਗਾ.#ਦੇਵਤਿਆਂ ਦੀ ਬੇਨਤੀ ਮੰਨਕੇ ਪੁਰੰਜਯ ਜੰਗ ਲਈ ਤਿਆਰ ਹੋਇਆ ਅਤੇ ਇੰਦ੍ਰ ਨੂੰ ਬੈਲ ਬਣਾਕੇ ਉਸ ਤੇ ਅਸਵਾਰੀ ਕੀਤੀ ਅਰ ਦੈਤਾਂ ਨੂੰ ਵਡੀ ਹਾਰ ਦਿੱਤੀ. ਬੈਲ ਦੀ ਕਕੁਦ (ਢੱਟ) ਤੇ ਬੈਠਣ ਕਰਕੇ ਪੁਰੰਜਯ ਦਾ ਨਾਉਂ "ਕਕੁਤਸ੍ਥ" ਭੀ ਹੋਇਆ.
Source: Mahankosh