ਪੁਲਤ
pulata/pulata

Definition

ਸੰ. ਪ੍ਰਲੁਤ. ਸੰਗ੍ਯਾ- ਘੋੜੇ ਦੀ ਇੱਕ ਚਾਲ. ਪੋਈਆ। ੨. ਸ੍ਵਰ ਦਾ ਇੱਕ ਭੇਦ, ਜਿਸ ਦੀਆਂ ਮਾਤ੍ਰਾ ਤਿੰਨ ਹੁੰਦੀਆਂ ਹਨ. ਗੁਰੁ (ਦੀਰਘ) ਤੋਂ ਲੰਮਾ ਜਿਸ ਦਾ ਉੱਚਾਰਣ ਹੈ। ੩. ਵਿ- ਤਰਾਬੋਰ. "ਸ੍ਰੌਣਤ ਪੁਲਤ ਤਬੈ ਉਠ ਧਾਈ." (ਗੁਵਿ ੧੦) ਲਹੂ ਵਿੱਚ ਲਿਬੜੀ ਹੋਈ.
Source: Mahankosh