ਪੁਸਕਰ
pusakara/pusakara

Definition

ਸੰ. ਪੁਸ੍ਕਰ. ਸੰਗ੍ਯਾ- ਰਾਜਪੂਤਾਨੇ ਵਿੱਚ ਅਜਮੇਰ ਤੋਂ ਤਿੰਨ ਕੋਹ ਪੁਰ ਇੱਕ ਕੁਦਰਤੀ ਝੀਲ, ਜੋ ਹਿੰਦੂਆਂ ਦਾ ਪ੍ਰਸਿੱਧ ਤੀਰਥ ਹੈ. ਪੁਰਾਣਕਥਾ ਹੈ ਕਿ ਇੱਥੇ ਬ੍ਰਹਮਾ ਨੇ ਯਗ੍ਯ ਕੀਤਾ ਸੀ. ਪੁਸਕਰ ਦੇ ਕਿਨਾਰੇ ਬ੍ਰਹਮਾ ਦਾ ਮੰਦਿਰ ਹੈ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ ਨੂੰ ਜਾਂਦੇ ਇੱਥੇ ਪਧਾਰੇ ਹਨ. ਖਾਲਸੇ ਦਾ ਸੁੰਦਰ ਰੂਪ ਦੇਖਕੇ ਤੀਰਥਪੁਰੋਹਿਤ ਚੇਤਨ ਨੇ ਗੁਰੂ ਸਾਹਿਬ ਦੀ ਸੇਵਾ ਵਿੱਚ ਪ੍ਰਸ਼ਨ ਕੀਤਾ-#"ਸੰਗ ਆਪ ਕੇ ਕੇਸਨਧਾਰੀ,#ਕ੍ਯਇਨ ਕੀ ਦਿਹੁ ਜਾਤਿ ਉਚਾਰੀ?#ਸੁਨਕਰ ਗੁਰੁ ਫਰਮਾਵਨ ਕੀਆ,#ਭਯੋ ਖਾਲਸਾ ਜਗ ਮੇ ਤੀਆ,#ਹਿੰਦੂ ਤੁਰਕ ਦੁਹੁਨ ਤੇ ਨ੍ਯਾਰੋ,#ਸ਼੍ਰੀ ਅਕਾਲ ਕੋ ਦਾਸ ਵਿਚਾਰੋ."#(ਗੁਪ੍ਰਸੂ)#ਤੀਰਥ ਦੇ ਕਿਨਾਰੇ ਜਿੱਥੇ ਦਸ਼ਮੇਸ਼ ਦਾ ਗੁਰਦ੍ਵਾਰਾ ਹੈ. ਉਸ ਦਾ ਨਾਮ "ਗੋਬਿੰਦਘਾਟ" ਹੈ। ੨. ਪਾਣੀ. ਜਲ। ੩. ਨੀਲਾ ਕਮਲ। ੪. ਤਾਲ. ਤਲਾਉ। ੫. ਆਕਾਸ਼। ੬. ਸੱਤ ਦ੍ਵੀਪਾਂ ਵਿੱਚੋਂ ਇੱਕ ਦ੍ਵੀਪ. "ਆਵਾ ਪੁਸਕਰ ਦੀਪ ਅਗਾਰੀ." (ਨਾਪ੍ਰ) ੭. ਪੁਸਕਰ ਦੀਪ ਦਾ ਇੱਕ ਪਰਵਤ। ੮. ਢੋਲ ਮ੍ਰਿਦੰਗ ਆਦਿ ਵਾਜਿਆਂ ਦਾ ਮੁਖ (ਮੂੰਹ). ੯. ਸਰਪ। ੧੦. ਹਾਥੀ ਦੀ ਸੁੰਡ ਦਾ ਅਗਲਾ ਭਾਗ। ੧੧. ਤੁਰ੍ਹੀ. ਤੁਰਮ। ੧੨. ਤੀਰ. ਬਾਣ। ੧੩. ਯੁੱਧ. ਜੰਗ। ੧੪. ਬੱਦਲ. ਮੇਘ। ੧੫. ਸਾਰਸ ਪੰਛੀ। ੧੬. ਰਾਜਾ ਨਲ ਦਾ ਭਾਈ, ਜੋ ਜੂਆ ਖੇਡਣ ਵਿੱਚ ਨਿਪੁਣ ਸੀ। ੧੭. ਵਰੁਣ ਦਾ ਪੁਤ੍ਰ। ੧੮. ਭਰਤ ਦਾ ਪੁਤ੍ਰ, ਰਾਮਚੰਦ੍ਰ ਜੀ ਦਾ ਭਤੀਜਾ, ਜੋ ਗੰਧਾਰ ਦਾ ਰਾਜਾ ਸੀ। ੧੯. ਦੇਖੋ, ਪੁਖਕਰ.
Source: Mahankosh