Definition
ਸੰ. ਪੁਸ੍ਪਕ. ਸੰਗ੍ਯਾ- ਫੁੱਲ। ੨. ਜੜਾਊ ਕੜਾ। ੩. ਪਿੱਤਲ। ੪. ਕੋਡੀਆਲਾ ਸੱਪ. ਸ਼ੰਖਚੂੜ। ੫. ਇੱਕ ਪਰਵਤ। ੬. ਕੁਬੇਰ ਦਾ ਵਿਮਾਨ, ਜਿਸ ਦਾ ਜਿਕਰ ਰਾਮਾਯਣ ਆਦਿ ਗ੍ਰੰਥਾਂ ਵਿੱਚ ਹੈ. ਕੁਬੇਰ ਨੇ ਬ੍ਰਹਮਾ ਕੋਲੋਂ ਵਰ ਮੰਗਕੇ ਇਹ ਵਿਮਾਨ ਲਿਆ ਸੀ, ਪਰ ਕੁਬੇਰ ਪਾਸੋਂ ਰਾਵਣ ਖੋਹ ਲੈ ਗਿਆ ਅਤੇ ਚਿਰ ਤਕ ਵਰਤਦਾ ਰਿਹਾ. ਜਦ ਰਾਮਚੰਦ੍ਰ ਜੀ ਨੇ ਰਾਵਣ ਨੂੰ ਮਾਰ ਲਿਆ, ਤਾਂ ਉਹ ਲਛਮਣ ਸੀਤਾ ਅਤੇ ਹੋਰ ਸੈਨਾ ਨੂੰ ਇਸ ਵਿੱਚ ਬੈਠਾਕੇ ਆਕਾਸ਼ ਦੇ ਮਾਰਗ ਅਯੋਧ੍ਯਾ ਪਹੁੰਚੇ ਅਤੇ ਪੁਸਪਕ ਕੁਬੇਰ ਨੂੰ ਵਾਪਿਸ ਦੇ ਦਿੱਤਾ. ਇਸ ਵਿਮਾਨ ਦਾ ਨਾਮ "ਰਤਨਵਰ੍ਸਕ" ਭੀ ਹੈ. ਦੇਖੋ, ਪੁਹਪਕ.
Source: Mahankosh