ਪੂਰਬਰੂਪ
poorabaroopa/pūrabarūpa

Definition

ਪੂਰਵ (ਪਹਿਲਾ) ਰੂਪ. ਪਹਿਲੀ ਸ਼ਕਲ। ੨. ਕਾਵ੍ਯ ਦਾ ਇੱਕ ਅਰਥਾਲੰਕਾਰ. ਸੰਗਤਿ ਦਾ ਗੁਣ ਲੈ ਕੇ ਤਿਆਗਣਾ ਅਰ ਪਹਿਲੇ ਜੇਹਾ ਹੀ ਰਹਿਣਾ, "ਪੂਰਬਰੂਪ" ਦਾ ਲੱਛਣ ਹੈ.#ਪ੍ਰਥਮ ਸੰਗਗੁਣ ਗ੍ਰਹਿਣ ਕਰ ਫਿਰ ਧਾਰਤ ਨਿਜ ਰੰਗ. (ਰਾਮਚੰਦ੍ਰ ਭੂਸਣ) ਭਾਵ ਇਹ ਹੈ ਕਿ ਜਿਤਨਾ ਕਾਲ ਸੰਗਤਿ ਰਹੇ ਉਤਨਾ ਚਿਰ ਉਸ ਦੇ ਗੁਣ ਧਾਰਣ ਕਰਨੇ ਅਰ ਸੰਗਤਿ ਤੋਂ ਅਲਗ ਹੋ ਕੇ ਆਪਣੀ ਅਸਲੀਯਤ ਪੁਰ ਆਜਾਣਾ.#ਉਦਾਹਰਣ-#ਬਾਜੀਗਰਿ ਜੈਸੇ ਬਾਜੀ ਪਾਈ,#ਨਾਨਾ ਰੂਪ ਭੇਖ ਦਿਖਲਾਈ,#ਸਾਂਗੁ ਉਤਾਰਿ ਥੰਮਿਓ ਪਾਸਾਰਾ,#ਤਬ ਏਕੋ ਏਕੰਕਾਰਾ, ×××#ਬੀਜੁ ਬੀਜਿ ਦੇਖਿਓ ਬਹੁ ਪਰਕਾਰਾ,#ਫਲ ਪਾਕੇ ਤੇ ਏਕੰਕਾਰਾ.#(ਸੂਹੀ ਮਃ ੫)#ਕਬੀਰਾ ਧੂਰਿ ਸਕੇਲਿਕੈ ਪੁਰੀਆ ਬਾਂਧੀ ਦੇਹ,#ਦਿਵਸ ਚਾਰਿ ਕੋ ਪੇਖਨਾ ਅੰਤ ਖੇਹ ਕੀ ਖੇਹ.#(ਸ. ਕਬੀਰ)#ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ,#ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ.#(ਜਾਪੁ)#ਫਟਕ ਮਨਿੰਦ ਹੁਤੀ ਮਤਿ ਕਾਚੀ,#ਢਿਗ ਸਤਸੰਗ ਰੰਗ ਸ਼ੁਭ ਰਾਚੀ,#ਵਿਛਰ੍ਯੋ ਜਬੈ ਤਬਾ ਰਹਿਗਇਉ,#ਯਥਾ ਪ੍ਰਿਥਮ ਮੂਰਖਮਤਿ ਭਇਉ.#(ਗੁਪ੍ਰਸੂ)
Source: Mahankosh