ਪੇਰੋਂ
payron/pēron

Definition

General Pierre Perron ਇਹ ਫ੍ਰੈਂਚ (ਫ੍ਰਾਂਸੀਸੀ ) ਮਲਾਹ ਸੀ. ਹਿੰਦੁਸਤਾਨ ਵਿੱਚ ਸਨ ੧੭੮੦ ਵਿੱਚ ਆਇਆ ਅਤੇ ਡਿਬੋਈਂ ਦੇ ਅਧੀਨ ਸੇਧੀਆ ਦੀ ਫੌਜ ਵਿੱਚ ਅਹੁਦੇਦਾਰ ਬਣਿਆ. ਜਨਰਲ ਲੇਕ ਨੇ ਸੇਂਧੀਆ ਦੀ ਫੌਜ ਨੂੰ, ਜੋ ਪੇਰੋਂ ਦੀ ਕਮਾਨ ਵਿੱਚ ਸੀ, ਸਨ ੧੮੦੩ ਵਿੱਚ ਭਾਰੀ ਸ਼ਿਕਸ੍ਤ ਦਿੱਤੀ.#ਡਿਬੋਈਂ ਦੇ ਹਿੰਦੁਸਤਾਨ ਤੋਂ ਜਾਣ ਪਿੱਛੋਂ ਇਹ ਮਰਹੱਟਾ ਫੌਜ ਦਾ ਮੁਖੀ ਸਰਦਾਰ ਹੋਇਆ. ਦੇਖੋ, ਢਬਾਈ. ਸਰਦਾਰ ਰਤਨ ਸਿੰਘ ਨੇ ਪੰਥਪ੍ਰਕਾਸ਼ ਵਿੱਚ ਇਸ ਦਾ ਨਾਮ ਪੀਰੂ ਲਿਖਿਆ ਹੈ. ਦੇਖੋ, ਪੀਰੂ.
Source: Mahankosh