ਪੇਲਨ
paylana/pēlana

Definition

ਸੰਗ੍ਯਾ- ਹਿਲਾਉਣ ਦੀ ਕ੍ਰਿਯਾ. ਧਕੇਲਨ. ਦੇਖੋ, ਪੇਲ ਧਾ. "ਕਾਲੁ ਨ ਸਾਕੈ ਪੇਲ." (ਆਸਾ ਮਃ ੧) ੨. ਪ੍ਰੇਰਣਾ. "ਹਰਿ ਲਾਵਹੁ ਮਨੂਆ ਪੇਲਿ." (ਆਸਾ ਮਃ ੪) ੩. ਹਟਾਉਣਾ. ਰੱਦ ਕਰਨਾ. "ਪੇਲ ਦੇਹੁ ਤੌ ਸੁਮਤਿ ਪ੍ਰਬੀਨਾ." (ਨਾਪ੍ਰ) ੪. ਪੀੜਨਾ. "ਕਾਚੀ ਸਰਸਉ ਪੇਲਿਕੈ ਨਾ ਖਲ ਭਈ ਨ ਤੇਲੁ." (ਸ. ਕਬੀਰ)
Source: Mahankosh