Definition
ਫ਼ਾ. [پیشاور] ਸੰਗ੍ਯਾ- ਪੇਸ਼ਾ (ਕਿੱਤਾ) ਕਰਨ ਵਾਲਾ. ਪੇਸ਼ਹਵਰ। ੨. ਪੱਛਮ ਉੱਤਰੀ ਸਰਹੱਦ ਪੁਰ ਇੱਕ ਪ੍ਰਸਿੱਧ ਨਗਰ ਪੇਸ਼ਾਵਰ, ਜਿਸ ਦਾ ਸੰਸਾਕ੍ਰਿਤ ਨਾਮ ਪੁਰੁਸਪੁਰ ਹੈ. ਇਹ ਗੰਧਾਰ ਦੇਸ ਦੀ ਰਾਜਧਾਨੀ ਸੀ. ਇੱਥੇ ਸਨ ੧੨੦ ਤੋਂ ੧੬੨ ਤਕ ਕਨਿਸਕ ਨੇ ਰਾਜ ਕੀਤਾ. ਸਨ ੯੯੧ ਦੇ ਕਰੀਬ ਸੁਬਕਤਗੀਨ ਨੇ ਜੈਪਾਲ ਤੋਂ ਪੇਸ਼ਾਵਰ ਖੋਹਕੇ ਆਪਣੇ ਰਾਜ ਨਾਲ ਮਿਲਾਇਆ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੭ (੪ ਮੱਘਰ ਸੰਮਤ ੧੮੭੫) ਵਿੱਚ ਇਸ ਤੇ ਆਪਣਾ ਅਧਿਕਾਰ ਕਾਇਮ ਕੀਤਾ, ਪਰ ੬. ਮਈ ਸਨ ੧੮੩੪ ਨੂੰ ਕੌਰ ਨੌਨਿਹਾਲ ਸਿੰਘ ਨੇ ਪੂਰੀ ਤਰਾਂ ਪੇਸ਼ਾਵਰ ਨੂੰ ਸਿੱਖਰਾਜ ਨਾਲ ਮਿਲਾਇਆ ਅਰ ਬਾਲਾ ਹਿਸਾਰ ਕਿਲੇ ਤੇ ਖਾਲਸਾ ਸਲਤਨਤ ਦਾ ਨਿਸ਼ਾਨ ਝੁਲਾਕੇ ਨਾਮ ਸੁਮੇਰਗੜ੍ਹ ਰੱਖਿਆ.#ਪੇਸ਼ਾਵਰ ਵਿੱਚ ਭਾਈ ਜੋਗਾ ਸਿੰਘ ਦਾ ਗੁਰਦ੍ਵਾਰਾ ਬਹੁਤ ਉੱਘਾ ਹੈ, ਜਿੱਥੇ ਕਥਾ ਕੀਰਤਨ ਹੁੰਦਾ ਹੈ.#ਪੇਸ਼ਾਵਰ ਉੱਤਰ ਪੱਛਮੀ ਹੱਦ ਦੇ ਇਲਾਕੇ ਦੀ ਰਾਜਧਾਨੀ ਹੈ, ਜਿੱਥੇ ਚੀਫ ਕਮਿਸ਼ਨਰ ਏ. ਜੀ. ਜੀ. ਰਹਿਂਦਾ ਹੈ, ਅਰ ਵਡੀ ਛਾਉਣੀ ਹੈ. ਇਸ ਦੀ ਆਬਾਦੀ ੯੩, ੮੮੪ ਹੈ. ਪੇਸ਼ਾਵਰ ਲਹੌਰ ਤੋਂ ੨੮੮ ਅਤੇ ਬੰਬਈ ਤੋਂ ੧੫੯੪ ਮੀਲ ਹੈ.
Source: Mahankosh
Shahmukhi : پیشاور
Meaning in English
professional, career, (one) regularly practising a profession
Source: Punjabi Dictionary