Definition
ਕ੍ਰਿ. ਵਿ- ਪੈਕੇ. ਪੜਕੇ. "ਪੈ ਪਾਇ ਮਨਾਈ ਸੋਈ." (ਸ੍ਰੀ ਮਃ ੫) ੨. ਵ੍ਯ- ਪਰ. ਪਰੰਤੁ. ਲੇਕਿਨ. "ਡੂਬਾ ਥਾ, ਪੈ ਉਬਰਿਓ." (ਸ. ਕਬੀਰ) "ਸੇਜ ਏਕ, ਪੈ ਮਿਲਣ ਦੁਹੇਰਾ." (ਆਸਾ ਕਬੀਰ) ੩. ਪਾਸ. ਸਮੀਪ. "ਭੇਜ੍ਯੋ ਤਬ ਤਾਂ ਪੈ ਇਕ ਦਾਸ." (ਗੁਪ੍ਰਸੂ) ੪. ਉੱਪਰ. "ਚਢੇ ਅਸ੍ਵ ਪੈ ਕ੍ਰਿਪਾ ਨਿਧਾਨ." (ਗੁਪ੍ਰਸੂ) ੫. ਪ੍ਰਤ੍ਯ- ਕਰਣ ਬੋਧਕ ਵਿਭਕ੍ਤਿ. ਤੋਂ. ਸੇ. "ਮੰਦਲ ਨ ਬਾਜੈ ਨਟ ਪੈ ਸੂਤਾ." (ਆਸਾ ਕਬੀਰ) ੬. ਸੰ. ਪਯਸ੍. ਸੰਗ੍ਯਾ- ਦੁੱਧ. "ਪੈ ਮੇ ਜਿਮ ਘ੍ਰਿਤ." (ਨਾਪ੍ਰ) ੭. ਜਲ. ਪਾਣੀ. "ਕਈ ਕਰਤ ਸਾਕ ਪੈ ਪਤ੍ਰ ਭੱਛ." (ਅਕਾਲ) ੮. ਫ਼ਾ. [پے] ਪੈਰ. ਚਰਨ. "ਮਕਾ ਮਿਹਰ ਰੋਜਾ ਪੈਖਾਕਾ." (ਮਾਰੂ ਸੋਲਹੇ ਮਃ ੫) ੯. ਪੱਠਾ. ਨਸ. "ਗਾਢੇ ਜੁਗ ਗੌਸ਼ੇ ਬਡੇ ਪੈ ਬਹੁ ਲਪਟਾਏ." (ਗੁਪ੍ਰਸੂ) ਧਨੁਖ ਨੂੰ ਨਸਾਂ (ਪੱਠੇ) ਦੇ ਬੰਧਨ ਜਾਦਾ ਦ੍ਰਿੜ੍ਹ ਕਰ ਦਿੰਦੇ ਹਨ। ੧੦. ਖੋਜ. ਸੁਰਾਗ. ਪੈੜ। ੧੧. ਵਾਰ. ਦਫ਼ਹ। ੧੨. ਵ੍ਯ- ਵਾਸਤੇ. ਲਈ.
Source: Mahankosh
PAI
Meaning in English2
s. m. (M.), ) Corrupted from the Sanskrit word Patí. A husband, a master, lord.
Source:THE PANJABI DICTIONARY-Bhai Maya Singh