Definition
ਪੈਂਤੀ ਅੱਖਰਾਂ ਦੀ ਵਰਣਮਾਲਾ। ੨. ਪੈਂਤੀਸ ਅੱਖਰਾਂ ਦੀ ਵ੍ਯਾਖ੍ਯਾਰੂਪ ਰਚਨਾ, ਜੋ ਕਿਸੇ ਪ੍ਰੇਮੀ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੋਂ ਰਚੀ ਹੈ.¹#ਓਅੰਕਾਰ ਸਰਬਪਰਕਾਸੀ,#ਆਤਮ ਸੁੱਧ ਅਕ੍ਰੈ ਅਵਿਨਾਸੀ,#ਈਸ ਜੀਵ ਮੇ ਭੇਦ ਨ ਜਾਨੋ,#ਸਾਧ ਚੋਰ ਸਭਿ ਬ੍ਰਹਮ ਪਛਾਨੋ,#ਹਸਤੀ ਚੀਟੀ ਤ੍ਰਿਣ ਲੌ ਆਦੰ,#ਏਕ ਅਖੰਡਿਤ ਵਸੈ ਅਨਾਦੰ. ×××#੩. ਉਹ ਕਾਵ੍ਯ, ਜਿਸ ਦੇ ਆਦਿ ਅਥਵਾ ਅੰਤ ਪੈਤੀਸ ਅੱਖਰ ਯਥਾਕ੍ਰਮ ਰੱਖੇ ਜਾਣ, ਜੈਸੇ- ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਸਵੈਯੇ ਛੰਦਾਂ ਦੇ ਅੰਤ ਪੈਂਤੀ ਲਿਖੀ ਹੈ, ਯਥਾ-#ਕੌਤਕ ਏਕ ਵਿਚਾਰ ਜਦੂਪਤਿ#ਸੂਰਤ ਏਕ ਧਰੀ ਗਿਰਿ ਬਾਂਕੀ, ×××#ਹੋਇਰਹੇ ਵਿਸਮੈ ਸਭ ਗੋਪ#ਸੁਨੀ ਹਰਿ ਕੇ ਮੁਖ ਤੇ ਜਬ ਸਾਖੀ ×××#ਔਰ ਗਈ ਸੁਧ ਭੂਲ ਸਭੋ#ਇਕ ਕਾਨ੍ਹਹਿਂ ਕੇ ਰਸ ਮੇ ਅਨੁਰਾਗੇ ×××#ਕਾਨ੍ਹ ਕਹੀ ਸਭ ਕੋ ਹਸ ਕੈ#ਮਿਲ ਧਾਮ ਚਲੋ ਜੋਉ ਹੈ ਹਰਤਾਯ ×××#ਭੂਸੁਤ ਸੋਂ ਲਰਕੈ ਜਿਨਹੂ#ਨਵਸਾਤ ਛਡਾਇ ਲਈ ਬਰਮੰਙਾ. ×××#ਗ੍ਯਾਨ ਪ੍ਰਬੋਧ ਵਿੱਚ ਛੰਦਾਂ ਦੇ ਆਦਿ ਪੈਂਤੀ ਲਿਖੀ ਹੈ, ਯਥਾ-#ਵਿਅਸ੍ਤਾ ਕ੍ਰਿਪਾਰੰ। ਖਿਪਸ੍ਤ੍ਵਾ ਅਖੰਡੰ।#ਗਤਸ੍ਤ੍ਵਾ ਅਗੰਡੰ। ਘਤਸ੍ਤ੍ਵਾ ਘਰਾਨੰ।#ਬ੍ਰਿਅਸ੍ਤ੍ਵਾ ਙ੍ਹ੍ਹਿਹਾਲੰ।। ××× ਆਦਿ.
Source: Mahankosh