Definition
[پیندہخان] ਪਾਯੰਦਾਖ਼ਾਨ. ਇਹ ਫ਼ਤਹਖ਼ਾਨ ਦਾ ਪੁਤ੍ਰ ਆਲਮਪੁਰ ਪਿੰਡ ਦਾ ਪਠਾਣ ਸੀ, ਜਿਸ ਦੇ ਨਾਨਕੇ ਕਰਤਾਰਪੁਰ ਪਾਸ ਵਡੇਮੀਰ ਪਿੰਡ ਸਨ. ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨੂੰ ਕੱਦਾਵਰ ਅਤੇ ਬਲਵਾਨ ਜਾਣਕੇ ਨੌਕਰ ਰੱਖਿਆ ਅਰ ਸ਼ਸਤ੍ਰ ਵਿਦ੍ਯਾ ਸਿਖਾਕੇ ਆਪਣੀ ਫੌਜ ਦਾ ਸਰਦਾਰ ਥਾਪਿਆ. ਪੈਂਦੇਖ਼ਾਨ ਆਪਣੇ ਦਾਮਾਦ ਆਸਮਾਨਖ਼ਾਨ ਦੀ ਪ੍ਰੇਰਣਾ ਨਾਲ ਸੰਮਤ ੧੬੯੧ ਵਿੱਚ ਸ਼ਾਹੀ ਸੈਨਾ ਗੁਰੂ ਸਾਹਿਬ ਉੱਪਰ ਚੜ੍ਹਾ ਲਿਆਇਆ. ਕਰਤਾਰਪੁਰ ਦੇ ਰਣਖੇਤ ਵਿੱਚ ਗੁਰੂ ਸਾਹਿਬ ਦੇ ਹੱਥੋਂ ਇਸ ਦੀ ਮੌਤ ਹੋਈ. ਜਿਸ ਖੜਗ ਨਾਲ ਇਸ ਦਾ ਸ਼ਰੀਰ ਦੋ ਖੰਡ ਹੋਇਆ, ਉਹ ਹੁਣ ਕਰਤਾਰਪੁਰ ਹੈ, ਜਿਸ ਦਾ ਵਜ਼ਨ ਛੀ ਸੇਰ ਪੱਕਾ ਹੈ। ੨. ਔਰੰਗਜ਼ੇਬ ਦੀ ਫੌਜ ਦਾ ਇੱਕ ਅਹੁਦੇਦਾਰ, ਜੋ ਆਨੰਦਪੁਰ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥੋਂ ਖੜਗ ਨਾਲ ਮੋਇਆ.
Source: Mahankosh