ਪੈਕਾਰੁ
paikaaru/paikāru

Definition

ਫ਼ਾ. [پیکار] ਸੰਗ੍ਯਾ- ਇਰਾਦਾ. ਸੰਕਲਪ. ਖ਼ਿਆਲ. "ਨਿਰਮਲ ਸਾਚਿ ਰਤਾ ਪੈਕਾਰੁ." (ਆਸਾ ਅਃ ਮਃ ੧) ੨. ਜੰਗ. ਯੁੱਧ। ੩. ਪੈਰੋਕਾਰ ਦਾ ਸੰਖੇਪ, ਅਰਥਾਤ- ਕੰਮ ਵਿੱਚ ਤਤਪਰ। ੪. ਪੁਰਾਣੇ ਜ਼ਮਾਨੇ ਟਕਸਾਲ ਵਿੱਚ ਕੰਮ ਕਰਨ ਵਾਲਾ ਉਹ ਆਦਮੀ, ਜੋ ਸੁਨਿਆਰਿਆਂ ਤੋਂ ਸੁਆਹ ਖਰੀਦਕੇ ਉਸ ਵਿੱਚੋਂ ਸੁਇਨਾ ਚਾਂਦੀ ਨਿਖਾਰਿਆ ਕਰਦਾ. ਨਿਆਰੀਆ.
Source: Mahankosh