ਪੋਤਾ
potaa/potā

Definition

ਸੰਗ੍ਯਾ- ਫ਼ਾ [پوتہ] ਪੋਤਹ. ਖ਼ਜ਼ਾਨਾ. "ਦਇਆ ਕਾ ਪੋਤਾ." (ਰਾਮ ਮਃ ੫) "ਖੋਟੇ ਪੋਤੇ ਨਾ ਪਵਹਿ." (ਸ੍ਰੀ ਮਃ ੧) ੨. ਸੰ. ਪੋਤ. ਜਹਾਜ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ ੧) ੩. ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. "ਪਿਯੂ ਦਾਦੇ ਜੇਵੇਹਿਆ ਪੋਤਾ ਪਰ- ਵਾਣੁ." (ਵਾਰ ਰਾਮ ੩)#ਜੇ ਸ਼ਰਣਾਗਤ ਕੇ ਪ੍ਰਤਿਪਾਲਕ#ਭੌਜਲ ਤਾਰਨ ਕੋ ਪਦ ਪੋਤਾ,#ਵਾਕ ਬਲੀ ਸ਼ਿਕਰੇ ਸਮ ਜੋ ਹੁਇ#ਦੋਸ ਨਸੈਂ ਸਮੁਦਾਯ ਕਪੋਤਾ,#ਸੇਵਕ ਕੇ ਪ੍ਰਿਯ ਦੇਵਨਦੇਵ#ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,#ਸੋ ਅਬ ਜਾਹਰ ਰੂਪ ਅਨੂਪ#ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ.#(ਗੁਪ੍ਰਸੂ)
Source: Mahankosh

Shahmukhi : پوتا

Parts Of Speech : noun, masculine

Meaning in English

same as ਪੋਤਰਾ
Source: Punjabi Dictionary

POTÁ

Meaning in English2

s. m. (M.), ) sand hills (used in the Dáman and Pathan tract.)
Source:THE PANJABI DICTIONARY-Bhai Maya Singh