ਪੋਸ਼
posha/posha

Definition

ਫ਼ਾ. [پوش] ਪੋਸ਼ ਸੰਗ੍ਯਾ- ਗਿਲਾਫ਼ ਉਛਾੜ. ਆਵਰਣ. "ਚਮਰਪੋਸ਼ ਕਾ ਮੰਦਰ ਤੇਰਾ." (ਭੈਰ ਰਵਿਦਾਸ) ਚਰਮਪੋਸ਼ ਦਾ ਮੰਦਰ ਦੇਹ ਹੈ। ੨. ਕਵਚ. ਸੰਜੋ. ਜਿਰਹ। ੩. ਖੱਲ. ਤੁਚਾ. "ਸਿਰ ਪਗ ਸਗਲ ਪੋਸ ਉਤਰਾਇ." (ਗੁਪ੍ਰਸੂ) ਸਿਰ ਤੋਂ ਪੈਰਾਂ ਤੀਕ ਦੀ ਸਾਰੀ ਖਲੜੀ ਉਤਰਵਾਕੇ। ੪. ਵਿ- ਢਕਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ ਸਰਪੋਸ਼, ਸਫੇਦਪੋਸ਼ ਆਦਿ। ੫. ਸੰ. ਪੋਸ. ਪੋਸਣ. ਪਾਲਨ. "ਪਾਲ ਪੋਸ ਕਰ ਤਾਹਿਂ." (ਚਰਿਤ੍ਰ ੧੫) ਦੇਖੋ, ਪੋਸਣ। ੬. ਪਸੋ ਪੇਸ਼ ਦਾ ਸੰਖੇਪ ਪੋਸ਼ ਸ਼ਬਦ ਹੋ ਗਿਆ ਹੈ, ਜੋ ਚਪਰਾਸੀ ਕੋਚਮੈਨ ਆਦਿ ਰਾਹ ਵਿੱਚੋਂ ਲੋਕਾਂ ਨੂੰ ਅੱਗੇ ਪਿੱਛੇ ਕਰਨ ਲਈ ਬੋਲਦੇ ਹਨ.
Source: Mahankosh

Shahmukhi : پوش

Parts Of Speech : suffix

Meaning in English

indicating cover as in ਖੱਦਰਪੋਸ਼ , ਮੇਜ਼ ਪੋਸ਼
Source: Punjabi Dictionary