ਪ੍ਰਜਾਪਤਿ
prajaapati/prajāpati

Definition

ਸੰਗ੍ਯਾ- ਰੈਯਤ ਦਾ ਸ੍ਵਾਮੀ ਰਾਜਾ। ੨. ਸ੍ਰਿਸ੍ਟਿ ਦਾ ਮਾਲਿਕ ਕਰਤਾਰ। ੩. ਪਿਤਾ। ੪. ਪ੍ਰਜਾ ਦੇ ਰਚਣ ਵਾਲੇ ਦੇਵਤੇ ਅਤੇ ਰਿਖਿ. ਇਨ੍ਹਾਂ ਦੀ ਗਿਣਤੀ ਆਨ੍ਹਿਕਤੰਤ੍ਰ ਅਨੁਸਾਰ ਦਸ ਹੈ- ਮਰੀਚਿ, ਅਤ੍ਰਿ, ਅੰਗਿਰਾ, ਪੁਲਸਤ੍ਯ, ਪੁਲਹ, ਕ੍ਰਤੁ, ਪ੍ਰਚੇਤਾ, ਵਸ਼ਿਸ੍ਠ, ਭ੍ਰਿਗੁ, ਨਾਰਦ.#ਮਹਾਭਾਰਤ ਦੇ ਮੋਕ੍ਸ਼੍‍ਧਰਮ ਵਿੱਚ ਇੱਕੀ ਪ੍ਰਜਾਪਤਿ ਲਿਖੇ ਹਨ-#ਬ੍ਰਹਮਾ, ਸ੍‍ਥਾਣੁ, ਮਨੁ, ਦਕ੍ਸ਼੍‍, ਭ੍ਰਿਗ, ਧਰਮ, ਯਮਰਾਜ, ਮਰੀਚਿ, ਅੰਗਿਰਾ, ਅਤ੍ਰਿ, ਪੁਲਸਤ੍ਯ, ਪੁਲਹ, ਕ੍ਰਤੁ, ਵਸ਼ਿਸ੍ਟ, ਪਰਮੇਸ੍ਟੀ, ਵਿਵਸ੍ਵਤ, ਸੋਮ, ਕਰ੍‍ਦਮ, ਕ੍ਰੋਧ, ਅਰ੍‍ਵਾਕ ਅਤੇ ਕ੍ਰੀਤ। ੫. ਇੰਦ੍ਰ. ਦੇਵਰਾਜ। ੬. ਸੂਰਜ। ੭. ਅਗਨਿ। ੮. ਲੋਕ ਕੁਮ੍ਹਿਆਰ (ਕੁੰਭਕਾਰ) ਨੂੰ ਭੀ "ਪ੍ਰਜਾਪਤਿ" ਆਖਦੇ ਹਨ.
Source: Mahankosh