Definition
ਸੰ. प्रणामिन. ਵਿ- ਪ੍ਰਣਾਮ (ਨਮਸਕਾਰ) ਕਰਨ ਵਾਲਾ। ੨. ਇੱਕ ਮਤ, ਜੋ ਦੇਵਚੰਦ੍ਰ ਨੇ ਚਲਾਇਆ ਹੈ. ਸੰਮਤ ੧੬੩੬ ਵਿੱਚ ਅਮਰਕੋਟ (ਸਿੰਧ) ਵਿੱਚ ਮਨੂਮਹਿਤਾ ਦੇ ਘਰ ਦੇਵਚੰਦ੍ਰ ਦਾ ਜਨਮ ਹੋਇਆ. ਇਹ ਭੁਜ ਨਿਵਾਸੀ ਹਰਿਦਾਸ ਦਾ ਚੇਲਾ ਹੋਕੇ "ਪ੍ਰਣਾਮ- ਪ੍ਰਣਾਮ" ਸ਼ਬਦ ਜਪਣ ਲੱਗਾ. ਇਹ ਵੇਦ ਕੁਰਾਨ ਨੂੰ ਸਮਾਨ ਜਾਣਦਾ ਅਤੇ ਹਿੰਦੂ ਮੁਸਲਮਾਨਾਂ ਨੂੰ ਪ੍ਰੇਮਭਾਵ ਨਾਲ ਉਪਦੇਸ਼ ਦਿੰਦਾ ਸੀ. ਜਾਮਨਗਰ ਪੰਨਾ ਸਤਾਰਾ ਆਦਿ ਨਗਰਾਂ ਵਿੱਚ ਦੇਵਚੰਦ੍ਰ ਦੇ ਅਨੇਕ ਚੇਲੇ ਹੋ ਗਏ, ਜੋ "ਪ੍ਰਣਾਮੀ" ਨਾਮ ਤੋਂ ਪ੍ਰਸਿੱਧ ਹੋਏ. ਇਹ ਲੋਕ ਆਪਣੇ ਧਰਮਗ੍ਰੰਥ ਦੀ ਪੂਜਾ ਆਰਤੀ ਕਰਦੇ ਹਨ ਅਤੇ ਮੱਥੇ ਤੇ ਕੇਸਰ ਦੀ ਬਿੰਦੀ ਲਾਉਂਦੇ ਹਨ. ਦੇਵਚੰਦ੍ਰ ਦਾ ਦੇਹਾਂਤ ਸੰਮਤ ੧੭੫੧ ਵਿੱਚ ਪੰਨੇ ਹੋਇਆ, ਜਿੱਥੇ ਉਸ ਦੀ ਸਮਾਧ ਹੈ। ੩. ਦੇਖੋ, ਪਰਿਣਾਮੀ.
Source: Mahankosh