ਪ੍ਰਤਿਸੇਧ
pratisaythha/pratisēdhha

Definition

ਸੰ. ਪ੍ਰਤਿਸੇਧ. ਸੰਗ੍ਯਾ- ਨਿਸੇਧ. ਵਰਜਨ. ਹਟਾਉਣ ਦੀ ਕ੍ਰਿਯਾ। ੨. ਕਿਸੇ ਵਸਤੁ ਦੇ ਵਾਸਤਵ ਰੂਪ ਦਾ ਨਿਸੇਧ ਕਰਕੇ ਉਸ ਵਿੱਚ ਹੋਰ ਸੰਭਾਵਨਾ (ਅਟਕਲ) ਕਰਨੀ, "ਪ੍ਰਤਿਸੇਧ" ਅਲੰਕਾਰ ਦਾ ਰੂਪ ਹੈ.#"ਜਹਾਂ ਪ੍ਰਸਿੱਧ ਨਿਸੇਧ ਕਰ ਅਨ ਕੀਰਤਨੁ ਪਰਕਾਸ,#ਤਹਾਂ ਕਹਿਤ ਪ੍ਰਤਿਸੇਧ ਹੈ ਕਵਿਜਨ ਬੁੱਧਿਵਿਲਾਸ,#(ਲਲਿਤਲਲਾਮ)#ਉਦਾਹਰਣ-#ਜਿਨ੍ਹਾਂ ਸਤਿਗੁਰੁ ਪੁਰਖੁ ਨ ਸੇਵਿਓ,#ਸਬਦਿ ਨ ਕੀਤੋ ਵੀਚਾਰੁ,#ਓਇ ਮਾਣਸ ਜੂਨਿ ਨ ਆਖੀਅਨਿ,#ਪਸੂ ਢੋਰ ਗਾਵਾਰ.#(ਸਵਾ ਮਃ ੩)#ਗੁਨਖਾਨੀ ਗੁਨਬੈਨ ਉਚਾਰੇ,#ਨਹੀ ਪੰਕ ਸੇ ਭਰਿਓ ਭਾਰੇ,#ਦੀਨ ਦੁਨੀ ਕਾ ਛਤ੍ਰ ਸੁ ਦੀਓ,#ਅਪਰ ਨ ਇਹ ਜਮ ਜਗੋ ਮੇ ਬੀਓ.#(ਨਾਪ੍ਰ)#(ਅ) ਕਿਸੇ ਵਸਤੁ ਦਾ ਨਿਸੇਧ ਕਰਕੇ ਉਸ ਦੀ ਹੋਰ ਥਾਂ ਸੰਭਾਵਨਾ ਕਰਨੀ, ਪ੍ਰਤਿਸੇਧ ਦਾ ਦੂਜਾ ਰੂਪ ਹੈ.#ਉਦਾਹਰਣ-#ਦੇਵਤਰੋਵਰ ਹੈ ਨ ਇਹੈ#ਹਰਿਰਾਇ ਗੁਰੂ ਕਰ ਦੇਵਤਰੋਵਰ,#ਸੋ ਸੁਰਧੇਨੁ ਨਹੀ ਮਨ ਜਾਨਿਯ,#ਸੇਵਗੁਰੂ ਸੁਰਧੇਨੁ ਲਹੈ ਨਰ,#ਹੈ ਨ ਚਿਁਤਾਮਣਿ ਬੂਝ ਜਿ ਦੇਖਿਯ,#ਸ੍ਰੀ ਗੁਰੁ ਕੇ ਨਖ ਚਿੰਤਮਣੀ ਬਰ,#ਸੋ ਨ ਸੁਧਾ ਮਧੁਰਾਇਤ ਕੋ ਧਰ,#ਗ੍ਯਾਨਗਿਰਾ ਗੁਰੁ ਕੀ ਮਧੁਰੀ ਤਰ. (ਗੁਪ੍ਰਸੂ),
Source: Mahankosh