ਪ੍ਰਤਿਹਾਰ
pratihaara/pratihāra

Definition

ਸੰ. ਸੰਗ੍ਯਾ- ਆਘਾਤ, ਪ੍ਰਹਾਰ. ਸੱਟ। ੨. ਸ਼ਬਦ ਦੇ ਉੱਚਾਰਣ ਲਈ ਜੀਭ ਦਾ ਦੰਦਾਂ ਨਾਲ ਟਕਰਾਉਣਾ। ੩. ਦ੍ਵਾਰਪਾਲ (ਦਰਵਾਨ), ਜੋ ਅਨਧਿਕਾਰੀ ਨੂੰ ਅੰਦਰ ਵੜਨੋ ਵਰਜਦਾ ਹੈ. "ਧਰਮ ਰਾਇ ਪਰੁਲੀ ਪ੍ਰਤਿਹਾਰ." (ਮਲਾ ਨਾਮਦੇਵ) "ਧਰਮ ਕੋਟਿ ਜਾਕੈ ਪ੍ਰਤਿਹਾਰ." (ਭੈਰ ਅਃ ਕਬੀਰ) ੪. ਚੋਬਦਾਰ. ਨਕੀਬ. "ਛਪਨ ਕੋਟਿ ਜਾਕੈ ਪ੍ਰਤਿਹਾਰ." (ਭੈਰ ਅਃ ਕਬੀਰ) ੫. ਬਾਜੀਗਰ.
Source: Mahankosh