Definition
ਸੰ. ਵਿ- ਉਲਟਾ. ਪ੍ਰਤਿਕੂਲ। ੨. ਸੰਗ੍ਯਾ- ਆਸ਼ਾ ਦੇ ਵਿਰੁੱਧ ਫਲ। ੩. ਉਪਮਾਨ ਨੂੰ ਉਪਮੇਯ ਮੰਨਣਾ, ਅਰਥਾਤ ਉਪਮਾਨ ਵਿੱਚ ਉਪਮੇਯ ਦੀ ਕਲਪਣਾ ਕਰਨੀ. "ਪ੍ਰਤੀਪ" ਅਲੰਕਾਰ ਹੈ.#ਜਹਿ ਪ੍ਰਸਿੱਧ ਉਪਮਾਨ ਕੋ ਕਰ ਵਰਣਤ ਉਪਮੇਯ,#ਤਹਿ ਪ੍ਰਤੀਪ ਭੂਸਣ ਕਹਿਤ ਭੂਸਣ ਕਵਿਤਾਪ੍ਰੇਯ.#(ਸ਼ਿਵਰਾਜਭੂਸਣ)#ਉਦਾਹਰਣ-#ਅਮਲ ਅਕਾਸ ਮਾਸ ਕਾਤਕ ਕੀ ਚੰਦ੍ਰਿਕਾ ਹੈ#ਪ੍ਰਗਟ ਪ੍ਰਕਾਸੈ ਜੈਸੋ ਯਸ਼ ਦਸ਼ਮੇਸ਼ ਕੋ.#ਕੀਰਤਿ ਉਪਮੇਯ ਹੈ, ਚਾਂਦਨੀ ਉਪਮਾਨ ਹੈ, ਪਰ ਇੱਥੇ ਯਸ਼ ਨੂੰ ਉਪਮਾਨ ਅਤੇ ਚਾਂਦਨੀ ਨੂੰ ਉਪਮੇਯ ਵਰਣਨ ਕੀਤਾ ਹੈ, ਇਸ ਲਈ ਪ੍ਰਤੀਪ ਹੈ.#ਅ) ਉਪਮੇਯ ਦਾ ਉਪਮਾਨ ਕਰਕੇ ਨਿਰਾਦਰ ਹੋਵੇ, ਇਹ ਪ੍ਰਤੀਪ ਦਾ ਦੂਜਾ ਰੂਪ ਹੈ.#ਉਦਾਹਰਣ-#ਕਹਾਂ ਕਰਤ ਅਤਿ ਗਰਬ ਤੂੰ ਸ੍ਰੀ ਦਸ਼ਮੇਸ਼ ਕ੍ਰਿਪਾਨ?#ਨਹ ਤੋ ਸੇ ਘਟ ਕਾਲ ਅਰੁ ਅੰਤਕ ਪ੍ਰਲਯ ਕ੍ਰਿਸਾਨ.#ਇਸ ਥਾਂ ਦਸ਼ਮੇਸ਼ ਦੀ ਕ੍ਰਿਪਾਨ ਉਪਮੇਯ ਦਾ, ਕਾਲ ਅਰ ਪ੍ਰਲਯਅਗਨਿ ਉਪਮਾਨ ਤੋਂ ਨਿਰਾਦਰ ਹੋਇਆ.#ੲ) ਉਪਮਾਨ ਦਾ ਉਪਮੇਯ ਤੋਂ ਨਿਰਾਦਰ ਹੋਵੇ, ਇਹ ਪ੍ਰਤੀਪ ਦਾ ਤੀਜਾ ਰੂਪ ਹੈ.#ਉਦਾਹਰਣ-#ਸਤਗੁਰੁ ਕਾਮਨਾ ਕੇ ਪੂਰਨ ਕਰਨਹਾਰ#ਤਾਂਕੇ ਸਮ ਕਹਾਂ ਸੁਰਤਰੁ ਤੁੱਛ ਗਨਿਯੇ?#ਕਲਪਵ੍ਰਿਕ੍ਸ਼੍ ਉਪਮਾਨ ਦਾ, ਸਤਗੁਰੂ ਉਪਮੇਯ ਤੋਂ ਨਿਰਾਦਰ ਹੋਇਆ.#ਸ) ਉਪਮਾਨ ਨੂੰ ਉਪਮੇਯ ਦੇ ਮੁਕਾਬਲੇ ਘੱਟ ਮੰਨਿਆ ਜਾਵੇ, ਅਰਥਾਤ ਸਮਤਾ ਲਾਇਕ ਨਾ ਠਹਿਰਾਈਏ, ਤਦ ਪ੍ਰਤੀਪ ਦਾ ਚੌਥਾ ਰੂਪ ਹੈ.#ਉਦਾਹਰਣ-#ਦੋਊ ਕਰ ਜੋਰਕਰ ਬੰਦਤ ਗੋਬਿੰਦ ਸਿੰਘ,#ਦੇਤ ਹੈਂ ਅਨੰਦ ਸੁਖਕੰਦ ਅਘਮੰਦ ਹੀ,#ਸ੍ਯਾਲ ਤੇ ਮ੍ਰਿਗਿੰਦ ਪਟਬੀਜਨੇ ਦਿਨਿੰਦ ਕਰੇ,#ਕੀਟ ਤੇ ਗਜਿੰਦ ਪੰਥ ਦਯੋ ਗਤਿਵੰਦ ਹੀ,#ਮਸ਼ਕ ਖਗਿੰਦ ਜਿਨ ਕਾਕ ਤੇ ਮਰਾਲ ਵ੍ਰਿੰਦ,#ਰੰਕ ਤੇ ਨਰਿੰਦ ਕਰੇ ਬੰਦਤ ਮੁਕੰਦ ਹੀ,#ਸੁੰਦਰ ਮੁਖਾਰਵਿੰਦ ਸੋਹਤ ਸੰਤੋਖ ਸਿੰਘ#ਹੀਨ ਜੇ ਕਲੰਕ ਤੋ ਸਮਾਨ ਹੋਤ ਚੰਦ ਹੀ#(ਨਾਪ੍ਰ)#ਹ) ਉਪਮੇਯ ਦੇ ਮੁਕਾਬਲੇ ਉਪਮਾਨ ਨੂੰ ਅਤਿ ਤੁੱਛ ਮੰਨਕੇ ਉਸ ਦੀ ਸਮਤਾ ਦੇਣੀ ਅਯੋਗ ਠਹਿਰਾਈ ਜਾਵੇ, ਇਹ ਪ੍ਰਤੀਪ ਦਾ ਪੰਜਵਾਂ ਰੂਪ ਹੈ.#ਉਦਾਹਰਣ-#ਪੁਖਕਰ ਭਰੇ ਪੁਖਕਰ ਪੁਖਕਰ ਜ੍ਯੋਂ,#ਪੇਖਕਰ ਸਸੀ ਕਰ ਕਰੈ ਦੁਤਿ ਹੀਨ ਹੈ,#ਪੁਖਕਰ ਹੀਨ ਦਿਨਕਰ ਕਰੈ ਛੀਨ ਤਿਸ,#ਖਰਧਾਰੀ ਦੇਹ ਪਰ ਯਾਂਤੇ ਸੋ ਮਲੀਨ ਹੈ,#ਸੁਖਮਾ ਨਿਹਾਰ ਭੌਰ ਦਾਹਤ ਅਪਾਰ ਆਨ,#ਜਾਰਤ ਤੁਖਾਰ ਐਸੇ ਔਗੁਨ ਅਧੀਨ ਹੈ,#ਸਤਗੁਰੁ ਰਾਮਦਾਸ ਚਰਨ ਮੁਕਤਿ ਦੇਤ#ਉਪਮਾ ਕਮਲ ਕੀ ਨ ਬਨੈ ਵਿਧਿਹੀਨ ਹੈ.#(ਨਾਪ੍ਰ)
Source: Mahankosh