Definition
ਕ੍ਰਿਸਨ ਮਿਸ੍ਰ ਪੰਡਿਤ ਦਾ ਰਚਿਆ ਨਾਟਕ, ਜਿਸ ਵਿੱਚ ਮੋਹ ਵਿਵੇਕ ਦਾ ਯੁੱਧ ਵਰਣਨ ਹੈ. ਚੇਦਿ ਦੇ ਚੰਦੇਲ ਰਾਜਪੂਤ ਕ੍ਰਿਤਵਰਮਾ ਦੀ ਆਗ੍ਯਾ ਨਾਲ, ਜਿਸ ਨੇ ਸਨ ੧੦੪੯ ਤੋਂ ੧੧੦੦. ਤੀਕ ਰਾਜ ਕੀਤਾ, ਇਹ ਗ੍ਰੰਥ ਸਨ ੧੦੬੫ ਵਿੱਚ ਕਵੀ ਨੇ ਬਣਾਇਆ ਹੈ. ਪੰਡਿਤ ਗੁਲਾਬ ਸਿੰਘ ਜੀ ਨੇ ਇਸ ਦਾ ਛੰਦਬੱਧ ਹਿੰਦੀ ਅਨੁਵਾਦ ਸੰਮਤ ੧੮੪੯ ਵਿੱਚ ਕੀਤਾ ਹੈ. ਇਸ ਦਾ ਪ੍ਰਸਿੱਧ ਨਾਮ ਪ੍ਰਬੋਧਚੰਦ੍ਰ ਨਾਟਕ ਹੈ.
Source: Mahankosh