ਪ੍ਰਭਾਸ
prabhaasa/prabhāsa

Definition

ਸੰ. ਪ੍ਰ- ਭਾਸ ਵਿ- ਪੂਰਣ ਪ੍ਰਭਾ ਸਹਿਤ. ਪ੍ਰਕਾਸ਼ਮਾਨ. ਚਮਤਕਾਰੀ. "ਕਥਾਣ ਕੱਥੋਂ ਪ੍ਰਭਾਸ." (ਬ੍ਰਹਮਾਵ) ੨. ਸੰਗ੍ਯਾ- ਪ੍ਰਕਾਸ਼. ਜ੍ਯੋਤਿ। ੩. ਦੱਖਣ ਵਿੱਚ ਦ੍ਵਾਰਾਵਤੀ ਪਾਸ ਸਮੁੰਦਰ ਦੇ ਕਿਨਾਰੇ ਇੱਕ ਅਸਥਾਨ, ਜਿਸ ਦਾ ਨਾਮ ਸੋਮਤੀਰਥ ਭੀ ਹੈ. ਇੱਥੇ ਯਾਦਵਵੰਸ਼ ਦੀ ਕ੍ਰਿਸਨ ਜੀ ਸਹਿਤ ਸਮਾਪਤੀ ਹੋਈ. ਦੇਖੋ, ਸੋਮਨਾਥ ਅਤੇ ਪਰਭਾਸ। ੪. ਇੱਕ ਵਸੁ ਦੇਵਤਾ. ਦੇਖੋ, ਅਸਟ ਸਾਖੀ। ੫. ਸੰ. ਪ੍ਰਭਾਸਾ. ਕਥਨ. ਉਪਦੇਸ਼.
Source: Mahankosh