ਪ੍ਰਮਾਣਿਕਾ
pramaanikaa/pramānikā

Definition

ਇਸ ਛੰਦ ਦਾ ਨਾਮ "ਨਗਸ੍ਵਰੂਪਿਣੀ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਲਘੁ ਗੁਰੁ ਕ੍ਰਮ ਨਾਲ ਅਠ ਅੱਖਰ, ਅਥਵਾ- ਜ, ਰ, ਲ, ਗ, , , , .#ਉਦਾਹਰਣ-#ਨ ਦੇਵ ਦਾਨਵਾ ਨਰਾ। ਨ ਸਿੱਧ ਸਾਧਿਕਾ ਧਰਾ।#ਕਲਾ ਧਰੈ ਹਿਰੈ ਸੁਈ।। ×××#(ਵਾਰ ਮਾਝ ਮਃ ੧)#ਅਨੰਦਕੰਦ ਰੂਪ ਹੋ। ਬਲੰਦ ਭੂਪ ਭੂਪ ਹੋ।#ਨ ਆਦਿ ਅੰਤ ਤੋਹਿ ਕੋ। ਸਮਾਨ ਆਨ ਹੋਹਿ ਕੋ?#(ਗੁਪ੍ਰਸੂ)
Source: Mahankosh