Definition
[جریان] ਜਰੀਆਨ. Spermatorrhoea. ਇਸ ਰੋਗ ਦਾ ਲੱਛਣ ਹੈ- ਪੇਸ਼ਾਬ ਮਿਕਦਾਰ ਤੋਂ ਵਧਕੇ ਆਉਣਾ ਅਤੇ ਗੰਧਲਾ ਹੋਣਾ, ਧਾਤੁ ਗਿਰਨੀ ਆਦਿਕ. ਜੇ ਪ੍ਰਮੇਹ ਦਾ ਇਲਾਜ ਛੇਤੀ ਨਾ ਕੀਤਾ ਜਾਵੇ. ਤਾਂ ਮਧੁ ਪ੍ਰਮੇਹ [ذیابیطس] Diabetes ਹੋਣ ਦਾ ਡਰ ਹੁੰਦਾ ਹੈ.#ਪ੍ਰਮੇਹ ਦੇ ਕਾਰਣ ਹਨ- ਬਹੁਤ ਬੈਠਕ, ਬਹੁਤ ਸੌਣਾ, ਬਹੁਤ ਦਹੀਂ ਖਾਣੀ, ਸ਼ੱਕਰ ਗੁੜ ਦਾ ਸੇਵਨ, ਅਤੀ ਮੈਥੁਨ, ਸ਼ਰਾਬ ਬਹੁਤੀ ਪੀਣੀ, ਚਟਣੀ ਅਚਾਰ ਖਾਣਾ, ਤਿੱਖੇ ਅਤੇ ਕਫ ਵਧਾਉਣ ਵਾਲੇ ਭੋਜਨ ਕਰਨੇ ਆਦਿ.#ਪ੍ਰਮੇਹ ਦੇ ਸਾਧਾਰਣ ਇਲਾਜ ਹਨ- ਗਿਲੋ ਜਾਂ ਆਉਲਿਆਂ ਦਾ ਰਸ ਸ਼ਹਿਦ ਪਾਕੇ ਪੀਣਾ. ਸਿਲਾਜੀਤ ਅਥਵਾ ਕੁਸ਼ਤਾ ਫੌਲਾਦ ਸ਼ਹਿਦ ਵਿੱਚ ਮਿਲਾਕੇ ਚੱਟਣਾ. ਆਉਲੇ ਦੇ ਰਸ ਨਾਲ ਹਲਦੀ ਦਾ ਚੂਰਨ ਫੱਕਣਾ. ਇਮਲੀ ਦੇ ਬੀਜ ਭੁੰਨਕੇ ਉਨ੍ਹਾਂ ਦੀ ਛਿੱਲ ਲਾਹਕੇ ਬਰੀਕ ਕੁੱਟਕੇ, ਮਾਹਾਂ ਦੀ ਧੋਤੀ ਭੁੰਨੀ ਦਾਲ ਅਤੇ ਖੰਡ ਸਮਾਨ ਤੋਲ ਦੇ ਲੈ ਕੇ ਸਭ ਦਾ ਚੂਰਣ ਕਰਕੇ ਨਿੱਤ ਬੱਕਰੀ ਦੇ ਦੁੱਧ ਨਾਲ ਡੇਢ ਤੋਲਾ ਫੱਕਣਾ. ਕਿੱਕਰ ਦੇ ਕੱਚੇ ਤੁੱਕੇ ਸੁਕੇ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਗਊ ਦੇ ਦੁੱਧ ਨਾਲ ਨਿੱਤ ਇੱਕ ਤੋਲਾ ਫੱਕੀ ਲੈਣੀ.#ਪ੍ਰਮੇਹ ਹੋਣ ਸਾਰ ਸਿਆਣੇ ਡਾਕਟਰ ਤੋਂ ਮੂਤ੍ਰ ਦੀ ਪਰੀਖ੍ਯਾ ਕਰਾਉਣੀ ਚਾਹੀਏ ਅਰ ਬਿਨਾ ਢਿੱਲ ਇਲਾਜ ਹੋਣਾ ਯੋਗ੍ਯ ਹੈ. "ਚਿਣਗ ਪ੍ਰਮੇਹ ਭਗਿੰਦ੍ਰ ਦੁਖੂਤ੍ਰਾ." (ਚਰਿਤ੍ਰ ੪੦੫)
Source: Mahankosh