Definition
ਮੂੰਗਾ. ਦੇਖੋ, ਪਰਵਾਲ। ੨. ਡਿੰਗ ਵੀਣਾ ਦੀ ਡੰਡੀ, ਜਿਸ ਉੱਤੇ ਸੁਰਾਂ ਦੇ ਬੰਦ ਜੜੇ ਹੁੰਦੇ ਹਨ। ੩. ਪੜਵਾਲ. ਅੱਖਾਂ ਦੀ ਪਲਕਾਂ ਦੇ ਰੋਮ, ਜੋ ਝੁਕਕੇ ਨੇਤ੍ਰਾਂ ਦੀ ਡੇਲੀ ਨੂੰ ਦੁੱਖ ਦੇਣ. ਅੱਖ ਵੱਲ ਪੜੇ ਹੋਏ ਪਲਕ ਦੇ ਵਾਲ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪੜਵਾਲ.
Source: Mahankosh