Definition
ਰੋਟੀ। ੨. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਅਦਭੁਤ ਹਾਥੀ, ਜੋ ਆਸਾਮ ਦੇ ਰਾਜਾ ਰਤਨ ਰਾਇ ਨੇ ਅਰਪਿਆ ਸੀ. ਇਸ ਹਾਥੀ ਦੇ ਮੱਥੇ ਪੁਰ ਪ੍ਰਸਾਦੀ (ਰੋਟੀ) ਦੇ ਆਕਾਰ ਦਾ ਚਿੱਟਾ ਚੰਦ ਸੀ ਅਰ ਉਸੇ ਤੋਂ ਦੋ ਉਂਗਲ ਦੀ ਚੌੜੀ ਸਫੇਦ ਲੀਕ ਨਿਕਲਕੇ ਸੁੰਡ ਦੀ ਨੋਕ ਤਕ ਅਤੇ ਐਸੀ ਹੀ ਇੱਕ ਰੇਖਾ ਪਿੱਠ ਪੁਰਦੀਂ ਹੁੰਦੀ ਹੋਈ ਪੂਛ ਦੇ ਸਿਰੇ ਤੀਕ ਪਹੁਚੀ ਸੀ. ਇਹ ਗੁਰੂਸਾਹਿਬ ਪੁਰ ਚੌਰ ਕਰਦਾ, ਗੰਗਾਸਾਗਰ ਨਾਲ ਚਰਨ ਧੁਆਕੇ ਰੁਮਾਲ ਨਾਲ ਸਾਫ ਕਰਦਾ, ਮਸਾਲ ਲੈ ਕੇ ਅੱਗੇ ਚਲਦਾ ਅਤੇ ਚਲਾਏ ਹੋਏ ਤੀਰ ਚੁਗ ਲੈ ਆਉਂਦਾ ਸੀ। ੩. ਦੇਖੋ, ਪ੍ਰਸਾਦਿ ੨.
Source: Mahankosh