Definition
ਸੰ. ਸੰਗ੍ਯਾ- ਸਾਫ ਮੈਦਾਨ, ਜੋ ਪਹਾੜ ਦੇ ਸਿਰ ਪੁਰ ਹੋਵੇ। ੨. ਮੈਦਾਨ. ਸਮਭੂਮਿ। ੩. ਪਹਾੜ ਦਾ ਉੱਚਾ ਕਿਨਾਰਾ. "ਚਹੁ ਦਿਸ ਕੇ ਪ੍ਰਸ੍ਥਾਨ ਪ੍ਰਸ੍ਥਾਨੇ." (ਗੁਪ੍ਰਸੂ) ੪. ਵਿਸ੍ਤਾਰ. ਫੈਲਾਉ। ੫. ਉਭਰਿਆ ਹੋਇਆ ਥਾਂ। ੬. ਪੁਰਾਣੇ ਸਮੇਂ ਦਾ ਇੱਕ ਮਾਪ ਅਤੇ ਤੋਲ. ਅਠਤਾਲੀ ਮੁੱਠੀ ਭਰ ਲੰਬਾਈ ਅਤੇ ਦੋ ਸੇਰ ਭਰ ਵਜਨ.
Source: Mahankosh