Definition
ਸੰ. ਪੁਹਰ੍ਸਣ. ਸੰਗ੍ਯਾ- ਆਨੰਦ. ਅਤਿ ਪ੍ਰਸੰਨਤਾ. "ਪ੍ਰਸ੍ਟ ਪ੍ਰਹਰਖਣ ਦੁਸ੍ਟ ਮਥੇ." (ਅਕਾਲ) ੨. ਮਨਵਾਂਛਿਤ ਤੋਂ ਜਾਦਾ ਪ੍ਰਾਪ੍ਤੀ ਹੋਣੀ, ਐਸਾ ਵਰਣਨ "ਪ੍ਰਹਰਸਣ" ਅਲੰਕਾਰ ਹੈ.#ਜਹਿਂ ਇੱਛਾ ਤੇ ਫਲ ਅਧਿਕਾਈ,#ਕੋ ਪਾਵੈ, ਪਰਹਰਸਣ ਗਾਈ.#(ਗਰਬਗੰਜਨੀ)#ਉਦਾਹਰਣ-#ਅਜਾਮਲੁ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ#ਕਰਿ ਨਾਰਾਇਣ ਬੋਲਾਰੇ,#ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ#ਜਮਕੰਕਰ ਮਾਰਿ ਬਿਦਾਰੇ.#(ਨਟ ਅਃ ਮਃ ੪)#ਡੱਲੇ ਨੇ ਮਾਂਗੀ ਜਬ ਬਰਖਾ,#ਗੁਰੂ ਕ੍ਰਿਪਾ ਤੇ ਤਬ ਜਲ ਵਰਖਾ.#ਤਿਸੀ ਸਮੇ ਦੀਨੋ ਯਹਿ ਵਰ ਹੈ,#ਸਤਦ੍ਰਵ ਮਰੁਥਲ ਸੇਚਨ ਕਰ ਹੈ.#(ਅ) ਕਿਸੀ ਵਸਤੁ ਦੀ ਪ੍ਰਾਪਤੀ ਲਈ ਕੋਈ ਉਪਾਉ ਸੋਚਣਾ, ਪਰ ਉਸ ਨੂੰ ਅਮਲ ਵਿੱਚ ਲਿਆਂਦੇ ਬਿਨਾ ਹੀ ਵਾਂਛਿਤ ਵਸਤੁ ਦੀ ਪ੍ਰਾਪਤੀ ਹੋ ਜਾਣੀ 'ਪ੍ਰਹਰਸਣ' ਦਾ ਦੂਜਾ ਭੇਦ ਹੈ. "ਮਨ ਜਾਂਕੀ ਇੱਛਾ ਕਰੈ ਮਿਲੈ ਵਸਤੁ ਸੋ ਆਯ" (ਰਾਮਚੰਦ੍ਰ ਭੂਸਣ)#ਉਦਾਹਰਣ-#ਧਨ ਉਪਜਾਵਨ ਕਾਰਨੇ ਚਿਤਵੈ ਅਨਿਕ ਉਪਾਯ,#ਅਕਸਮਾਤ ਨਿਉਂ ਖੋਦਤੇ ਦਬ੍ਯੋ ਖਜਾਨਾ ਪਾਯ.
Source: Mahankosh