ਪ੍ਰਹਲਾਦਸਿੰਘ
prahalaathasingha/prahalādhasingha

Definition

ਰਹਿਤਨਾਮੇ ਦਾ ਕਰਤਾ ਇੱਕ ਸਿੰਘ. ਇਸ ਦੇ ਰਹਿਤਨਾਮੇ ਦਾ ਆਰੰਭ ਇਸ ਦੋਹੇ ਤੋਂ ਹੁੰਦਾ ਹੈ- "ਅਬਚਲਨਗਰ ਬੈਠੇ ਗੁਰੂ ਮਨ ਮਹਿ ਕੀਆ ਬਿਚਾਰ, ਬੋਲਿਆ ਪੂਰਾ ਸਤਿਗੁਰੂ ਮੂਰਿਤ ਸ੍ਰੀ ਕਰਤਾਰ." ਅਰ ਰਹਿਤਨਾਮਾ ਬਣਨ ਦਾ ਸਾਲ ਦੱਸਿਆ ਹੈ-#"ਸੰਮਤ ਸਤ੍ਰਹਿ ਸੈ ਭਏ ਬਰਖ ਬਵੰਜਾ ਨਿਹਾਰ,#ਮਾਘ ਵਦੀ ਤਿਥਿ ਪੰਚਮੀ ਵੀਰਵਾਰ ਸੁਭ ਵਾਰ,"#ਇਸ ਨੇ ਇਹ ਖਿਆਲ ਨਹੀੰ ਕੀਤਾ ਕਿ ਸੰਮਤ ੧੭੫੨ ਵਿੱਚ ਗੁਰੂ ਸਾਹਿਬ ਅਬਿਚਲਨਗਰ ਨਹੀਂ ਪਧਾਰੇ ਅਰ ਨਾ ਉਸ ਵੇਲੇ ਖਾਲਸੇ ਦੀ ਰਚਨਾ ਸੀ.#ਇਸੇ ਰਹਿਤਨਾਮੇ ਦੇ ਇਹ ਵਾਕ ਹਨ-#"ਅਕਾਲਪੁਰਖ ਕੇ ਹੁਕਮ ਤੇ ਪ੍ਰਗਟ ਚਲਾਯੋ ਪੰਥ,#ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ."#ਗੁਰੂ ਖਾਲਸਾ ਮਾਨੀਓ ਪ੍ਰਗਟ ਗੁਰੂ ਕੀ ਦੇਹ." ×××
Source: Mahankosh