Definition
ਪ੍ਰਾਣ ਵਾਯੁ. ਦੇਖੋ, ਦਸ ਪ੍ਰਾਣ ਅਤੇ ਪੰਚ ਪ੍ਰਾਣ. ਪ੍ਰਾਣ ਵਾਯੁ ਦਾ ਨਿਵਾਸ ਹਿਰਦੇ ਸਿਰ ਛਾਤੀ ਕੰਠ ਮੁਖ ਕੰਨ ਅਤੇ ਨੱਕ ਵਿੱਚ ਮੰਨਿਆ ਹੈ. ਇਸ ਦੇ ਕਰਮ ਹਨ- ਥੁੱਕਣਾ, ਛਿੱਕਣਾ, ਡਕਾਰ ਲੈਣਾ, ਸਾਹ ਅੰਦਰ ਬਾਹਰ ਆਉਣਾ ਜਾਣਾ, ਅਹਾਰ ਗ੍ਰਹਣ ਕਰਨਾ.#ਜਦ ਪ੍ਰਾਣ ਵਾਯੁ, ਵਿਰੁੱਧ ਖਾਣ ਪੀਣ, ਭੁੱਖ ਤੇਹ ਸਹਾਰਣ, ਅਤੀ ਮੈਥੁਨ ਕਰਨ, ਉਨੀਂਦੇ ਰਹਿਣ, ਚਿੰਤਾ ਸ਼ੋਕ ਭੈ ਵਿੱਚ ਗਲਤਾਨ ਹੋਣ, ਜੁਲਾਬ ਆਦਿਕਾਂ ਦੇ ਵਿਗੜਨ ਕਰਕੇ ਵਿਕਾਰੀ ਹੋ ਜਾਵੇ, ਤਦ ਸਿਰ ਦਰਦ ਨੱਕ ਵਿੱਚ ਪੀੜ, ਅੱਖਾਂ ਦਾ ਅਕੜਾਉ, ਜੁਬਾਨ ਵਿੱਚ ਤੁਤਲਾਉ, ਦਮਕਸ਼ੀ, ਘੂਕੀ, ਕੰਠ ਦਾ ਰੁਕਣਾ ਆਦਿਕ ਅਨੇਕ ਰੋਗ ਹੋ ਜਾਂਦੇ ਹਨ.#ਪ੍ਰਾਣਵਾਯੁ ਦੇ ਦੋਸ ਦੂਰ ਕਰਨ ਲਈ- ਅਦਰਕ, ਲਸਨ ਆਦਿ ਦਾ ਸੇਵਨ, ਘਿਉ, ਬਦਾਮਰੋਗਨ, ਦੁੱਧ ਮੱਖਣ, ਮਾਸ ਦਾ ਸ਼ੋਰਵਾ, ਕੜਾਹ ਅੰਡੇ ਆਦਿ ਖਾਣੇ, ਪਸੀਨਾ ਕੱਢਣਾ, ਲਾਭਦਾਇਕ ਹੈ. ਸਾਲਪਰਣੀ ਘੋਟਕੇ ਨੁਗਦਾ ਬਣਾਕੇ ਉਸ ਨੂੰ ਦੁੱਧ ਵਿੱਚ ਉਬਾਲਕੇ ਪੀਣਾ, ਅਥਵਾ ਅਸਗੰਧ ਬਹੇੜੇ ਦੀ ਛਿੱਲ ਦੋ ਦੋ ਮਾਸ਼ੇ ਪੀਹਕੇ ਬਰੋਬਰ ਦਾ ਗੁੜ ਮਿਲਾਕੇ ਦਿਨ ਵਿੱਚ ਦੋ ਵਾਰ ਦੁੱਧ ਨਾਲ ਖਾਣਾ, ਪ੍ਰਾਣਵਾਯੁ ਦੇ ਵਿਕਾਰ ਦੂਰ ਕਰਦਾ ਹੈ "ਪ੍ਰਾਣਬਾਇ ਆਪਾਨਬਾਇ ਭਨ." (ਚਰਿਤ੍ਰ ੪੦੫)
Source: Mahankosh