Definition
ਵਿ- ਪਿਆਰੀ। ੨. ਸੰਗ੍ਯਾ- ਭਾਰਯਾ. ਜੋਰੂ. ਵਹੁਟੀ। ੩. ਚਮੇਲੀ। ੪. ਇਲਾਯਚੀ। ੫. ਇੱਕ ਛੰਦ, ਜਿਸ ਦਾ ਨਾਮ "ਅੜੂਹਾ" ਅਤੇ "ਸੰਯੁਤਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਜ, ਜ, ਗ. , , , .#ਉਦਾਹਰਣ-#ਦੁਖ ਦੁੰਦ ਹੈਂ ਸੁਖਕੰਦ ਜੀ।#ਨਹਿ ਬੰਦ ਹੈਂ ਜਗਬੰਦ ਜੀ।#ਨਹਿ ਬੇਦਬਾਕ ਪ੍ਰਮਾਨ ਹੈਂ।#ਮਤ ਭਿੰਨ ਭਿੰਨ ਬਖਾਨ ਹੈਂ।।#(ਕਲਕੀ)#(ਅ) ਦੂਜਾ ਰੂਪ- ਪ੍ਰਤਿ ਚਰਣ ਇੱਕ ਰਗਣ- #ਉਦਾਹਰਣ-#ਹੇ ਪ੍ਰਭੂ। ਹੇ ਵਿਭੂ। ਪ੍ਰਾਨ ਤੂ। ਮਾਨ ਤੂ।।
Source: Mahankosh