ਪ੍ਰੇਮਕੋਰ
praymakora/prēmakora

Definition

ਰਾਜਾ ਸਾਹਿਬ ਸਿੰਘ ਪਟਿਆਲਾਪਤਿ ਦੀ, ਰਾਣੀ ਆਸਕੌਰ ਦੇ ਪੇਟੋਂ, ਛੋਟੀ ਸੁਪੁਤ੍ਰੀ. ਜਿਸ ਦੀ ਸ਼ਾਦੀ ਸਰਦਾਰ ਖੜਗ ਸਿੰਘ ਰਈਸ ਸ਼ਾਹਬਾਦ ਨਾਲ ਹੋਈ। ੨. ਸਰਦਾਰ ਹਰੀਸਿੰਘ ਲੱਧੇਵਾਲੇ (ਗੁੱਜਰਾਂਵਾਲਾ) ਦੇ ਨੰਬਰਦਾਰ ਦੀ ਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਕੁਮਾਰ ਸ਼ੇਰ ਸਿੰਘ ਨਾਲ ਸਨ ੧੮੨੨ ਵਿੱਚ ਹੋਈ. ਸਨ ੧੮੩੧ ਵਿੱਚ ਇਸ ਦੀ ਕੁੱਖ ਤੋਂ ਕੌਰ ਪ੍ਰਤਾਪਸਿੰਘ ਜਨਮਿਆ, ਜਿਸ ਨੂੰ ਲਹਿਣਾ ਸਿੰਘ ਸੰਧਾਵਾਲੀਏ ਨੇ ੧੫. ਸਿਤੰਬਰ ਸਨ ੧੮੪੩ ਨੂੰ ਵਡੀ ਬੇਰਹਿਮੀ ਨਾਲ ਕਤਲ ਕੀਤਾ.¹
Source: Mahankosh