Definition
ਵਿ- ਪਾਨਕ. ਪੀਣ ਵਾਲਾ। ੨. ਸੰਗ੍ਯਾ- ਫੁੱਲ ਦਾ ਮਧੁ ਪੀਣ ਵਾਲਾ ਭੌਰਾ. "ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ." (ਫੁਨਹੇ ਮਃ ੫) ਮਹਾ ਮਦ ਵਿੱਚ ਗੁੰਫਿਤ (ਮੱਤੇ) ਭੌਰੇ ਪੰਕਜ ਵਿੱਚ ਫਾਥੇ। ੩. ਰਜ. ਧੂਲਿ. "ਤਿਨਕੀ ਪੰਕ ਪਾਈਐ ਵਡ ਭਾਗੀ." (ਮਾਲੀ ਮਃ ੪) "ਤਿਨ ਕੀ ਪੰਕ ਹੋਵੈ ਜੇ ਨਾਨਕ." (ਗਉ ਮਃ ੧) ੪. ਪੰਖ. ਖੰਭ. ਦੇਖੋ, ਪੰਕੁ। ੫. ਪੰਕਜ ਦਾ ਸੰਖੇਪ. "ਉਰਧ ਪੰਕ ਲੈ ਸੂਧਾ ਕਰੈ." (ਗਉ ਕਬੀਰ ਵਾਰ ੭) ੬. ਸੰ. प्रङ्क. ਚਿੱਕੜ. ਗਾਰਾ. ਕੀਚ। ੭. ਲੇਪ। ੮. ਪਾਪ. ਗੁਨਾਹ. ਐਬ.
Source: Mahankosh