Definition
ਵਿ- ਪੰਕ (ਚਿੱਕੜ) ਤੋਂ ਉਪਜਿਆ। ੨. ਪੰਕ (ਪਾਪ) ਤੋਂ ਪੈਦਾ ਹੋਇਆ। ੩. ਸੰਗ੍ਯਾ- ਪਾਪ ਤੋਂ ਉਤਪੰਨ ਹੋਇਆ ਦੁੱਖ. "ਭ੍ਰਮ ਕੀ ਕੂਈ, ਤ੍ਰਿਸਨਾ ਰਸ, ਪੰਕਜ ਅਤਿ ਤੀਖਣ ਮੋਹ ਕੀ ਫਾਸ." (ਗਉ ਮਃ ੫) ਭ੍ਰਮਰੂਪ ਖੂਹੀ ਤ੍ਰਿਸਨਾਰੂਪ ਰਸ (ਜਲ) ਮੋਹਰੂਪ ਵਿਨਾਸ਼ਕ ਫਾਸੀ ਤੋਂ ਅਤਿ ਦੁੱਖ ਹੈ. ਦੇਖੋ, ਤੀਖਣ। ੪. ਪੰਕ (ਚਿੱਕੜ) ਵਾਸਤੇ ਭੀ ਪੰਕਜ ਸ਼ਬਦ ਵਰਤਿਆ ਹੈ. "ਪੰਕਜ ਮੋਹ ਨਿਘਰਤੁ ਹੈ ਪ੍ਰਾਨੀ." (ਕਾਨ ਅਃ ਮਃ ੪) ੫. ਸੰ. ਕਮਲ ਜੋ ਪੰਕ (ਗਾਰੇ) ਤੋਂ ਪੈਦਾ ਹੁੰਦਾ ਹੈ. "ਪੰਕਜ ਫਾਬੇ ਪੰਕ." (ਫੁਨਹੇ ਮਃ ੫) ੬. ਘੜਾ. ਕੁੰਭ। ੭. ਸਾਰਸ ਪੰਛੀ.
Source: Mahankosh