Definition
ਸਾਧੁਸਮਾਜ ਦਾ ਅਸਥਾਨ। ੨. ਪੰਜ ਪਿਆਰਿਆਂ ਦਾ ਮੰਡਲ। ੩. ਪੰਚਾਯਤ ਦੇ ਬੈਠਣ ਦਾ ਥਾਂ। ੪. ਪਟਿਆਲਾ ਰਾਜ ਦੀ ਨਜਾਮਤ ਸੁਨਾਮ ਤਸੀਲ ਧੂਰੀ ਵਿੱਚ ਭਸੌੜ ਪਿੰਡ ਦੇ ਪਾਸ ਇੱਕ ਅਸਥਾਨ. ਆਖਿਆ ਜਾਂਦਾ ਹੈ. ਕਿ ਸਤਿਗੁਰੂ ਨਾਨਕ ਦੇਵ ਸੁਨਾਮ ਸੰਗਰੂਰ ਵੱਲੋਂ ਹਟਦੇ ਹੋਏ ਇਸ ਥਾਂ ਵਿਰਾਜੇ ਹਨ. ਇੱਥੇ "ਪੰਚ ਖਾਲਸਾਂ ਦੀਵਾਨ" ਨਾਮ ਦਾ ਇੱਕ ਖ਼ਾਸ ਸਮਾਜ ਹੈ.#ਭਸੌੜ ਨਿਵਾਸੀ ਭਾਈ ਬਸਾਵਾ ਸਿੰਘ ਜੀ ਦੇ ਉੱਦਮ ਨਾਲ ਸੰਮਤ ੧੯੫੦ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਭਸੋੜ ਕਾਇਮ ਹੋਈ, ਜਿਸ ਦੇ ਪ੍ਰਧਾਨ ਭਾਈ ਬਸਾਵਾ ਸਿੰਘ ਜੀ ਅਤੇ ਮੰਤ੍ਰੀ (ਸਕੱਤਰ) ਬਾਬੂ ਤੇਜਾ ਸਿੰਘ ਜੀ ਥਾਪੇ ਗਏ. ਸੰਮਤ ੧੯੬੨ ਵਿੱਚ "ਪੰਚ ਖ਼ਾਲਸਾ ਦੀਵਾਨ" ਦੀ ਰਚਨਾ ਹੋਈ.
Source: Mahankosh