Definition
ਵਿਸਨੁਸ਼ਰਮਾ ਨਾਮਕ ਵਿਦ੍ਵਾਨ ਦਾ ਈਸਵੀ ਤੀਜੀ ਸਦੀ ਵਿੱਚ ਰਚਿਆ ਮਨੋਹਰ ਨੀਤਿਸ਼ਾਸਤ੍ਰ, ਜਿਸ ਦੇ ਪੰਜ ਖੰਡ ਹਨ- ਮਿਤ੍ਰਭੇਦ, ਮਿਤ੍ਰਸੰਪ੍ਰਾਪਤਿ, ਕਾਕੋਲੂਕੀਯ (ਜਿਸ ਵਿੱਚ ਕਾਉਂ ਅਤੇ ਉੱਲੂ ਦਾ ਪ੍ਰਸੰਗ ਹੈ) ਲਬਧਪ੍ਰਣਾਸ਼ ਅਤੇ ਅਪਰੀਕ੍ਸ਼ਿਤਕਾਰਕ.#ਸਭ ਤੋਂ ਪਹਿਲਾਂ ਸੰਸਕ੍ਰਿਤ ਭਾਸਾ ਵਿੱਚੋਂ ਪੰਚਤੰਤ੍ਰ ਦਾ ਅਨੁਵਾਦ ਬਾਦਸ਼ਾਹ ਨੌਸ਼ੀਰਵਾਂ ਨੇ ਪਹਲਵੀ ਭਾਸਾ ਵਿੱਚ ਕਰਵਾਇਆ. ਸਨ ੭੫੦ ਵਿੱਚ ਅਬਦੁੱਲਾ ਨੇ ਅਰਬੀ ਵਿੱਚ ਤਰਜੁਮਾ ਕੀਤਾ. ਪੰਚਤੰਤ੍ਰ ਦਾ ਅਨੁਵਾਦ ਸਨ ੧੧੦੦ ਵਿੱਚ ਇਬਰਾਨੀ ਵਿੱਚ, ਸਨ ੧੨੫੧ ਵਿੱਚ ਸਪੇਨ ਭਾਸਾ ਵਿੱਚ ਹੋਇਆ ਅਤੇ ਸਨ ੧੪੮੦ ਵਿੱਚ ਲੈਟਿਨ ਅਰ ਸਨ ੧੫੭੦ ਵਿੱਚ ਅੰਗ੍ਰੇਜ਼ੀ ਵਿੱਚ ਛਪਿਆ. ਦੇਖੋ, ਅੱਬੁਲਫਜਲ.#ਮਹਾਰਾਜਾ ਰਣਜੀਤ ਸਿੰਘ ਦੇ ਕਵਿ ਬੁਧ ਸਿੰਘ ਨੇ ਪੰਚਤੰਤ੍ਰ ਦਾ ਤਰਜੁਮਾ ਵ੍ਰਿਜਭਾਸਾ ਮਿਲੀ ਪੰਜਾਬੀ ਵਿੱਚ ਸੰਮਤ ੧੮੬੮ ਵਿੱਚ ਕੀਤਾ ਹੈ, ਜਿਸ ਦਾ ਨਾਮ "ਬੁੱਧਿਵਾਰਧਿ" ਹੈ. ਮਹਾਰਾਜਾ ਦੇ ਪ੍ਰਸ੍ਤਕਾਲਯ ਦੀ ਇਸ ਗ੍ਰੰਥ ਦੀ ਇੱਕ ਬਹੁਤ ਸੁੰਦਰ ਕਾਪੀ ਅਸੀਂ ਇੰਡੀਆ ਆਫਿਸ ਲੰਡਨ ਵਿੱਚ ਵੇਖੀ ਹੈ. ਦੇਖੋ, ਤਨਸੁਖ ਅਤੇ ਬੁੱਧਿਵਾਰਧਿ.
Source: Mahankosh