ਪੰਚਵਟੀ
panchavatee/panchavatī

Definition

ਪੰਜ ਬਿਰਛਾਂ ਵਾਲੀ ਥਾਂ. ਜਿੱਥੇ ਪੰਜ ਬੋਹੜ ਜਾਂ ਹੋਰ ਬਿਰਛ ਹੋਣ। ੨. ਗੋਦਾਵਰੀ ਨਦੀ ਦੇ ਕਿਨਾਰੇ ਨਾਸਿਕ ਪਾਸ ਦੰਡਕ ਬਣ ਵਿੱਚ ਇੱਕ ਖ਼ਾਸ ਥਾਂ, ਜਿੱਥੇ ਰਾਮਚੰਦ੍ਰ ਜੀ ਸੀਤਾ ਲਛਮਣ ਸਮੇਤ ਵਨਵਾਸ ਸਮੇਂ ਰਹੇ ਸਨ. ਪਿੱਪਲ, ਬਿੱਲ, ਬੜ, ਆਉਲਾ ਅਤੇ ਅਸ਼ੋਕ ਇਹ ਪੰਜ ਬਿਰਛ ਹੋਣ ਤੋਂ ਨਾਮ ਪੰਚਵਟੀ ਹੋਇਆ. ਰਾਮਾਯਣ ਦੇ ਟੀਕੇ ਵਿੱਚ ਲਿਖਿਆ ਹੈ ਕਿ ਸ਼ਿਵਵਟ, ਸਿੱਧਵਟ, ਸਨਤਕੁਮਾਰਵਟ, ਬ੍ਰਹਮਵਟ ਅਤੇ ਰਿਸਿਵਟ ਇਹ ਪੰਜ ਵਟ (ਬੋਹੜ) ਹੋਣ ਕਾਰਣ ਪੰਚਵਟੀ ਨਾਮ ਹੋਇਆ. "ਰਾਮ ਵਿਰਾਜਤ ਪੰਚਵਟੀ." (ਹਨੂ)
Source: Mahankosh