Definition
ਪੰਚਾਯਤਨ. ਪੰਜਾਂ ਦਾ ਸਮੂਹ. ਪੰਜਾਂ ਦਾ ਇਕੱਠ। ੨. ਪੰਜ ਤੱਤਾਂ ਦਾ ਸਮੂਹ, ਸ਼ਰੀਰ ਦੇਹ। ੩. ਚਾਰ ਅੰਤਹਕਰਣ ਅਤੇ ਜੀਵਾਤਮਾ। ੪. ਪੰਜ ਗ੍ਯਾਨਇੰਦ੍ਰਿਯ. "ਤਸ- ਕਰ ਮਾਰਿ ਵਸੀ ਪੰਚਾਇਣਿ." (ਸੂਹੀ ਛੰਤ ਮਃ ੧) ਕਾਮਾਦਿ ਚੋਰ ਮਾਰਕੇ ਵਸ਼ ਕੀਤਾ ਹੈ ਸ਼ਬਦਾਦਿ ਵਿਸਿਆਂ ਦਾ ਸਮੂਹ। ੫. ਪੰਚਾਂ ਦੀ ਸਭਾ. ਪੰਚਾਇਤ. "ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ." (ਮਾਰੂ ਮਃ ੧) ੬. ਪੰਜਾਂ ਦਾ ਸਰੂਪ. ਪੰਜਾਂ ਦਾ ਮਜਮੂਅਹ. "ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ." (ਵਾਰ ਰਾਮ ੩)
Source: Mahankosh