Definition
ਦੇਖੋ, ਪੰਚ ਤਪ। ੨. ਵੇਦ ਦੇ ਬ੍ਰਾਹਮਣਾਂ ਵਿੱਚ ਦੱਸੇ ਅਗਨਿ ਦੇ ਪੰਜ ਭੇਦ-#(ੳ) ਅਨ੍ਵਾਹਾਰ੍ਯ ਪਚਨ (ਦਕ੍ਸ਼ਿਣਾਗ੍ਨਿ, ਜਿਸ ਨਾਲ ਹਰ ਮਹੀਨੇ ਦੀ ਅਮਾਵਸ ਨੂੰ ਸ਼੍ਰਾੱਧਕਰਮ ਕਰੀਦਾ ਹੈ. ਰਿਗਵੇਦ ਦੀ ਵਿਧਿ ਨਾਲ ਅਸਥਾਪਨ ਕੀਤੀ ਅਗਨਿ).#(ਅ) ਗਾਰ੍ਹਪਤ੍ਯ (ਗ੍ਰਿਹਸਥੀ ਦੇ ਅਗਨਿਹੋਤ੍ਰ ਆਦਿ ਨਿਤ੍ਯਕਰਮ ਅਤੇ ਯਗ੍ਯ ਦੇ ਪਾਤ੍ਰਾਂ ਨੂੰ ਤਪਾਕੇ ਸ਼ੁੱਧ ਕਰਨ ਵਾਲੀ ਅਗਨਿ).#(ੲ) ਆਹਵਨੀਯ (ਗਾਰ੍ਹਪਤ੍ਯ ਅਗਨਿ ਵਿੱਚੋਂ ਮੰਤ੍ਰਵਿਧੀ ਨਾਲ ਲੈ ਕੇ ਯਗ੍ਯਮੰਡਪ ਦੇ ਪੂਰਵ ਵੱਲ ਅਸਥਾਪਨ ਕੀਤੀ ਅਗਨਿ, ਜਿਸ ਵਿੱਚ ਆਹੁਤੀ ਦਿੱਤੀ ਜਾਂਦੀ ਹੈ).#(ਸ) ਆਵਸਥ੍ਯ (ਲੌਕਿਕਾਗ੍ਨਿ. ਘਰ ਦੇ ਭੋਜਨ ਆਦਿ ਪਕਾਉਣ ਦੀ ਅੱਗ)#(ਹ) ਸਭ੍ਯ (ਘਰ ਆਏ ਰਿਖੀ ਅਤੇ ਅਭ੍ਯਾਗਤਾਂ ਦੇ ਸੇਕਣ ਲਈ ਮਚਾਈ ਹੋਈ ਅਗਨਿ. )#੩. ਵਿ- ਪੰਜ ਅਗਨੀਆਂ ਵਾਲਾ। ੪. ਪੰਜ ਅਗਨੀਆਂ ਦੀ ਉਪਾਸਨਾ ਕਰਨ ਵਾਲਾ.
Source: Mahankosh