Definition
ਵੇਦਾਂਤਮਤ ਅਨੁਸਾਰ ਪੰਜ ਤੱਤਾਂ ਦੀ ਵੰਡ. ਪੁਰਾਣੇ ਗ੍ਰੰਥਾਂ ਵਿੱਚ ਪੰਚੀਕਰਣ ਕਈ ਪ੍ਰਕਾਰ ਲਿਖਿਆ ਹੈ, ਪਰ ਬਹੁਤਿਆਂ ਦਾ ਮਤ ਹੈ ਕਿ ਆਰੰਭ ਵਿੱਚ ਇੱਕ ਇੱਕ ਤੱਤ ਦੇ ਦੋ ਦੋ ਹਿੱਸੇ ਕੀਤੇ ਗਏ. ਇੱਕ ਹਿੱਸਾ ਸਾਬਤ ਰਿਹਾ ਅਰ ਦੂਜੇ ਭਾਗ ਦੇ ਚਾਰ ਟੁਕੜੇ ਬਣਾਏ ਗਏ, ਇਸ ਤਰਾਂ ਪੰਜ ਭਾਗ ਹੋਏ. ਫੇਰ ਇਨ੍ਹਾਂ ਭਾਗਾਂ ਨੂੰ ਦੂਜੇ ਤੱਤਾਂ ਦੇ ਭਾਗਾਂ ਨਾਲ ਮਿਲਾ ਦਿੱਤਾ ਤਾਕਿ ਆਪੋ ਵਿੱਚੀ ਸਾਰੇ ਤੱਤ ਮਿਲਕੇ ਰਚਨਾ ਕਰਨ ਵਿੱਚ ਸਹਾਇਕ ਹੋਣ. "ਪੰਚੀਕਰਣ ਪੰਚ ਤਤੁ ਜੋਈ। ਅੰਤਹਕਰਣ ਉਪਾਏ ਸੋਈ।।" (ਨਾਪ੍ਰ)
Source: Mahankosh