ਪੰਚ ਮਕਾਰ
panch makaara/panch makāra

Definition

ਪੰਜ ਮੰਮੇ. ਦੇਖੋ, ਪੰਚ ਤਤ੍ਵ। ੨. ਕਈ ਗ੍ਰੰਥਾਂ ਨੇ ਪੰਚ ਮਕਾਰ ਇਹ ਲਿਖੇ ਹਨ- ਮਦਿਰਾ, ਮਾਂਸ, ਮੈਥੁਨ, ਮਾਇਆ ਅਤੇ ਮੁਦ੍ਰਾ. ਭੁੱਜੇ ਹੋਏ ਚਿੜਵੇ ਚਣੇ ਅਤੇ ਕਣਕ ਦਾ ਬੇਰੜਾ "ਮੁਦ੍ਰਾ" ਅਖਾਉਂਦਾ ਹੈ, ਜੋ ਵਾਮਮਾਰਗੀਆਂ ਦਾ ਨੁਕਲ ਹੈ. ਦੇਖੋ, ਵਾਮਮਾਰਗ.
Source: Mahankosh