Definition
ਪੰਜ ਵਾਜਿਆਂ ਦੇ ਸ਼ਬਦ. ਪੰਜ ਵਾਜੇ ਇਹ ਹਨ-#ੳ. ਤਤ (तत्) ਤਾਰ ਅਤੇ ਤੰਦ ਦੇ ਵਾਜੇ. ਸਿਤਾਰ ਰਬਾਬ ਆਦਿ.#ਅ. ਵ੍ਰਿਤ (वृत) ਚੰਮ ਨਾਲ ਮੜ੍ਹੇ ਹੋਏ ਵਾਜੇ. ਮ੍ਰਿਦੰਗ ਢੋਲਕ ਆਦਿ.#ੲ. ਘਨ. ਧਾਤੁ ਦੇ ਘੰਟਾ ਛੈਣੇ ਆਦਿ.#ਸ. ਨਾਦ. ਘੜਾ ਆਦਿ, ਜਿਨ੍ਹਾਂ ਦੇ ਪੁਲਾੜ ਵਿੱਚੋਂ ਹੱਥ ਦੇ ਪ੍ਰਹਾਰ ਨਾਲ ਸੁਰ ਕੱਢੀਦਾ ਹੈ.#ਹ. ਸੁਖਿਰ (सुपिर) ਫੂਕ ਨਾਲ ਵਜਾਉਣ ਵਾਲੇ ਵਾਜੇ. ਨਫੀਰੀ, ਮੁਰਲੀ ਆਦਿ. "ਤਤ ਬਿਤ ਘਨ ਸੁਖਰਸ ਸਭ ਬਾਜੋਂ। ਸੁਨ ਮਨ ਰਾਗੰ ਗੁਨਿਗਨ ਲਾਜੈਂ." (ਅਜਰਾਜ) ੨. ਯੋਗੀਆਂ ਦੇ ਕਲਪੇ ਹੋਏ ਦਸਮ ਦ੍ਵਾਰ ਦੇ ਪੰਚ ਸ਼ਬਦ-#ਸੰਖ, ਮ੍ਰਿਦੰਗ, ਕਿੰਗੁਰੀ, ਮੁਰਲੀ ਅਤੇ ਵੀਣਾ ਦੀ ਧੁਨਿ। ੩. ਹਠਯੋਗਪ੍ਰਦੀਪਿਕਾ ਅਨੁਸਾਰ- ਭ੍ਰਮਰਗੁੰਜਾਰ, ਹਵਾ ਭਰੀ ਨਲਕੀ ਦੀ ਧੁਨਿ ਜੇਹਾ ਸ਼ਬਦ, ਘੰਟਾ- ਧੁਨਿ, ਸਮੁਦ੍ਰਗਰਜਨ ਅਤੇ ਮੇਘ ਦੀ ਗਰਜ. "ਪੰਚ ਸਬਦ ਤਹਿ ਪੂਰਨ ਨਾਦ." (ਰਾਮ ਮਃ ੫) ੪. ਪੁਰਾਣਾਂ ਅਨੁਸਾਰ ਪੰਚ ਸ਼ਬਦ- ਵੇਦਧ੍ਵਨਿ, ਬੰਦੀਜਨਧ੍ਵਨਿ, ਜਯਧ੍ਵਨਿ, ਸ਼ੰਖਧ੍ਵਨਿ ਅਤੇ ਨਿਸ਼ਾਨਧ੍ਵਨਿ। ੫. ਪੁਰਾਣਾਂ ਅਨੁਸਾਰ ਪੰਜ ਵਾਜਿਆਂ ਦਾ ਸ਼ਬਦ, ਜੋ ਰਾਜੇ ਦੇ ਅੱਗੇ ਵੱਜਣਾ ਵਿਧਾਨ ਹੈ- ਸਿੰਗ, ਡਫ, ਸ਼ੰਖ, ਭੇਰੀ ਅਤੇ ਜਯਘੰਟਾ.
Source: Mahankosh